ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਜਲ-ਥਲ

ਨੀਵੇਂ ਖੇਤਰਾਂ ’ਚ ਭਰਿਆ ਪਾਣੀ; ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ
ਬਠਿੰਡਾ ’ਚ ਭਾਰੀ ਮੀਂਹ ਕਾਰਨ ਸੜਕ ’ਤੇ ਭਰੇ ਪਾਣੀ ’ਚ ਫਸੀਆਂ ਕਾਰਾਂ। ਫੋਟੋ: ਪਵਨ ਸ਼ਰਮਾ
Advertisement

ਅੱਜ ਬਾਅਦ ਦੁਪਹਿਰ ਇੱਥੇ ਚੰਦ ਮਿੰਟਾਂ ਦੀ ਹੋਈ ਬਾਰਿਸ਼ ਦਾ ਪਾਣੀ ਨੀਵੇਂ ਖੇਤਰਾਂ ’ਚ ਭਰ ਗਿਆ। ਮੀਂਹ ਸੀਮਤ ਜਿਹੇ ਖਿੱਤੇ ’ਚ ਹੀ ਹੋਣ ਕਰਕੇ ਹੁੰਮਸ ਦੇ ਨਪੀੜੇ ਲੋਕਾਂ ਨੂੰ ਬਹੁਤੀ ਰਾਹਤ ਦੇਣ ’ਚ ਨਾ-ਕਾਮਯਾਬ ਰਿਹਾ।

ਦਰਅਸਲ ਹਾੜ੍ਹ ਮਹੀਨੇ ’ਚ ਪਏ ਮੀਂਹ ਤੋਂ ਬਾਅਦ ਸਾਉਣ ਹਾਲੇ ਤੱਕ ਇਸ ਖੇਤਰ ਵਿੱਚ ਸੁੱਕਾ ਹੀ ਚੱਲ ਰਿਹਾ ਸੀ। ਅੱਜ ਬਾਅਦ ਦੁਪਹਿਰ ਕੁਝ ਕੁ ਮਿੰਟਾਂ ਲਈ ਹੋਈ ਜ਼ੋਰਦਾਰ ਵਰਖਾ ਕਾਰਨ ਸ਼ਹਿਰ ਦੇ ਨੀਵੇਂ ਭਾਗਾਂ ਵਿੱਚ ਪਾਣੀ ਭਰ ਗਿਆ। ਬਰਸਾਤ ਕਾਰਨ ਸ਼ਹਿਰ ’ਚੋਂ ਪਾਣੀ ਨਿਕਾਸੀ ਦੀ ਪੁਰਾਣੀ ਸਮੱਸਿਆ ਨੇ ਮੂੰਹ ਅੱਡ ਲਿਆ। ਸੜਕਾਂ ਪਾਣੀ ’ਚ ਡੁੱਬ ਗਈਆਂ ਅਤੇ ਇਨ੍ਹਾਂ ਤੋਂ ਗੁਜ਼ਰਨ ਵਾਲਿਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ।

Advertisement

ਪ੍ਰਸ਼ਾਸਨ ਭਾਵੇਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੀ ਬੰਦੋਬਸਤ ਕਰਨ ਦੇ ਦਾਅਵੇ ਹਰ ਵਰ੍ਹੇ ਕਰਦਾ ਹੈ, ਪਰ ਜਦੋਂ ਮੀਂਹ ਦੀਆਂ ਚਾਰ ਫ਼ੁਹਾਰਾਂ ਪੈਂਦੀਆਂ ਹਨ, ਤਾਂ ਦਾਅਵਿਆਂ ਵਾਲੇ ਢੋਲ ਦੀ ਪੋਲ ਖੁੱਲ੍ਹ ਕੇ ਬਾਹਰ ਆ ਜਾਂਦੀ ਹੈ। ਇਹ ਗੱਲ ਵੱਖਰੀ ਹੈ ਕਿ ਦਾਅਵੇ ਹਾਕਮ ਧਿਰ ਕਰਦੀ ਹੈ ਅਤੇ ਦਾਅਵਿਆਂ ’ਤੇ ‘ਮਸ਼ਕਰੀਆਂ’ ਵਿਰੋਧੀ ਕਰਦੇ ਹਨ। ਪਰ ਸੱਚ ਇਹ ਵੀ ਹੈ ਕਿ ਸੱਤਾ ਵਾਲੀ ਕੁਰਸੀ ਦੇ ਪਾਵੇ ਨੂੰ ਹੱਥ ਪੈਂਦਿਆਂ ਹੀ ਵਿਰੋਧੀ ਦਾਅਵੇ ਤੇ ਵਾਅਦੇ ਕਰਨ ਲੱਗਦੇ ਹਨ, ਜੋ ਵਕਤ ਦੀ ਗਰਦਿਸ਼ ’ਚ ਆਖ਼ਰ ਕਾਫ਼ੂਰ ਹੋ ਜਾਂਦੇ ਹਨ। ਦੂਜੇ ਪਾਸੇ ਮੀਂਹ ਫ਼ਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਐਤਕੀਂ ਪੰਜਾਬ ਵਿਚ ਪ੍ਰੀ-ਮੌਨਸੂਨ ਦੌਰਾਨ ਕਾਫੀ ਮੀਂਹ ਪਿਆ ਪਰ ਮੌਨਸੂਨ ਆਉਣ ਮਗਰੋਂ ਜ਼ਿਆਦਾ ਬਾਰਿਸ਼ ਨਹੀਂ ਹੋਈ। ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਕਮਜ਼ੋਰ ਪੈਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਸਨ ਪਰ ਅੱਜ ਬਠਿੰਡਾ ਵਿੱਚ ਪਏ ਮੀਂਹ ਕਾਰਨ ਲੋਕਾਂ ਨੂੰ ਮਾਲਵਾ ਖੇਤਰ ਵਿਚ ਮੌਨਸੂਨ ਦੇ ਮੁੜ ਜ਼ੋਰ ਫੜਨ ਦੀ ਆਸ ਬੱਝ ਗਈ ਹੈ। ਜਾਣਕਾਰੀ ਅਨੁਸਾਬ ਪਿਛਲੇ ਦਿਨੀਂ ਇਕ ਭਾਰੀ ਮੀਂਹ ਪਿਆ ਸੀ ਜਿਸ ਕਾਰਨ ਕਈ ਪਿੰਡਾਂ ’ਚ ਫਸਲਾਂ ਡੁੱਬ ਗਈਆਂ ਸਨ। ਇਸ ਤੋਂ ਬਾਅਦ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਖੇਤਾਂ ਦਾ ਦੌਰਾ ਕਰਕੇ ਸੱਤਾਧਾਰੀ ਧਿਰ ਨੂੰ ਘੇਰਿਆ ਸੀ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ।

Advertisement