ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝੋਨੇ ਦੀ ਖ਼ਰੀਦ ਦਾ ਜਾਇਜ਼ਾ

ਹਰਿਆਣਾ ਵੇਅਰਹਾਊਸ ਕਾਰਪੋਰੇਸ਼ਨ ਸਿਰਸਾ ਦੇ ਡੀ ਐੱਮ ਹਰੀਸ਼ ਸ਼ਰਮਾ ਅਤੇ ਏਲਨਾਬਾਦ ਦੇ ਐੱਸ ਡੀ ਐੱਮ ਪਾਰਸ ਭਗੋਰੀਆ ਨੇ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਅਤੇ ਪ੍ਰਾਈਵੇਟ ਖ਼ਰੀਦ ਦਾ ਨਿਰੀਖਣ ਕੀਤਾ। ਇਸ ਮੌਕੇ ਹੈਫੇਡ ਦੇ ਮੈਨੇਜਰ ਰਾਜਿੰਦਰ ਸਿੰਘ, ਮਾਰਕੀਟ ਕਮੇਟੀ ਏਲਨਾਬਾਦ...
Advertisement

ਹਰਿਆਣਾ ਵੇਅਰਹਾਊਸ ਕਾਰਪੋਰੇਸ਼ਨ ਸਿਰਸਾ ਦੇ ਡੀ ਐੱਮ ਹਰੀਸ਼ ਸ਼ਰਮਾ ਅਤੇ ਏਲਨਾਬਾਦ ਦੇ ਐੱਸ ਡੀ ਐੱਮ ਪਾਰਸ ਭਗੋਰੀਆ ਨੇ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਅਤੇ ਪ੍ਰਾਈਵੇਟ ਖ਼ਰੀਦ ਦਾ ਨਿਰੀਖਣ ਕੀਤਾ। ਇਸ ਮੌਕੇ ਹੈਫੇਡ ਦੇ ਮੈਨੇਜਰ ਰਾਜਿੰਦਰ ਸਿੰਘ, ਮਾਰਕੀਟ ਕਮੇਟੀ ਏਲਨਾਬਾਦ ਦੇ ਸਕੱਤਰ ਬਲਰਾਜ ਬਾਨਾ, ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਸਿੰਘ ਝੋਰੜ, ਮਾਰਕੀਟ ਸੁਪਰਵਾਈਜ਼ਰ ਧਰਮਪਾਲ, ਕਿਸਾਨ ਆਗੂ ਪ੍ਰਕਾਸ਼ ਸਿਹਾਗ ਆਦਿ ਮੌਜੂਦ ਸਨ। ਹਰੀਸ਼ ਸ਼ਰਮਾ ਨੇ ਝੋਨੇ ਦੀਆਂ ਢੇਰੀਆਂ ਦੇ ਗੇਟ ਪਾਸ ਅਤੇ ਟੋਕਨਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਮਿਲਾਨ ਕੀਤਾ। ਉਨ੍ਹਾਂ ਨੇ ਝੋਨੇ ਵਿੱਚ ਨਮੀ ਦੀ ਮਾਤਰਾ ਦੀ ਵੀ ਜਾਂਚ ਕੀਤੀ ਅਤੇ ਤੁਲਾਈ ਵਾਲੇ ਕੰਡਿਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 5-6 ਦਿਨਾਂ ਤੋਂ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆਏ ਹੋਏ ਹਨ ਪਰ ਕੋਈ ਬੋਲੀ ਨਹੀਂ ਹੋਈ। ਜਦੋਂ ਉਨ੍ਹਾਂ ਮਾਰਕੀਟ ਕਮੇਟੀ ਦੇ ਸਕੱਤਰ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਬਲਰਾਜ ਬਾਨਾ ਨੇ ਦੱਸਿਆ ਕਿ ਦੀਵਾਲੀ ਦੀਆਂ ਛੁੱਟੀਆਂ ਕਾਰਨ ਬੋਲੀ ਨਹੀਂ ਹੋ ਸਕੀ ਪਰ ਹੁਣ ਕਿਸਾਨਾਂ ਦੀ ਸਮੱਸਿਆ ਹੱਲ ਹੋ ਜਾਵੇਗੀ। ਇਸ ਦੌਰਾਨ ਆੜ੍ਹਤੀਆਂ ਨੇ ਅਨਾਜ ਮੰਡੀ ਵਿੱਚ ਸਫਾਈ ਅਤੇ ਗੇਟਾਂ ’ਤੇ ਚੌਕੀਦਾਰਾਂ ਦੀ ਮੰਗ ਕੀਤੀ।

Advertisement
Advertisement
Show comments