ਤਲਵੰਡੀ ਭਾਈ ਦੇ ਵਾਸੀਆਂ ਨੂੰ ਮਿਲੇਗਾ ਪੀਣ ਵਾਲਾ ਨਹਿਰੀ ਪਾਣੀ
ਵਿਧਾਇਕ ਦਹੀਆ ਨੇ 33 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਨੀਂਹ ਪੱਥਰ ਰੱਖਿਆ
Advertisement
ਤਲਵੰਡੀ ਭਾਈ ਦੇ ਲੋਕਾਂ ਨੂੰ 33 ਕਰੋੜ ਰੁਪਏ ਦੇ ਖ਼ਰਚੇ ਨਾਲ ਪੀਣ ਵਾਲਾ ਸੁੱਧ ਨਹਿਰੀ ਪਾਣੀ ਮਿਲੇਗਾ। ਅੰਮ੍ਰਿਤ ਯੋਜਨਾ ਤਹਿਤ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਰੱਖਿਆ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਕਰੀਬ ਸਾਢੇ 7 ਕਰੋੜ ਰੁਪਏ ਦੀ ਲਾਗਤ ਨਾਲ ਦੋ ਟਿਊਬਵੈੱਲ ਅਤੇ ਦੋ ਜਲ ਘਰ ਬਣਾਏ ਜਾਣਗੇ। ਸ਼ਹਿਰ ਅਤੇ ਪਿੰਡ ਲਈ ਦੋ ਵੱਖ-ਵੱਖ ਟੈਂਕੀਆਂ ਬਣਨਗੀਆਂ ਜਿਨ੍ਹਾਂ ਦੀ ਸਮਰੱਥਾ ਕ੍ਰਮਵਾਰ 50 ਹਜ਼ਾਰ ਤੇ ਡੇਢ ਲੱਖ ਗੈਲਨ ਹੋਵੇਗੀ। ਪ੍ਰਾਜੈਕਟ ਪੂਰਾ ਹੋਣ `ਤੇ ਸ਼ਹਿਰ ਦੀ ਸਮੁੱਚੀ ਆਬਾਦੀ ਨੂੰ ਪੀਣ ਲਈ ਕੁਦਰਤੀ ਤੱਤਾਂ ਨਾਲ ਭਰਪੂਰ ਸ਼ੁੱਧ ਨਹਿਰੀ ਪਾਣੀ ਘਰਾਂ ਤੱਕ ਮੁਹੱਈਆ ਕਰਵਾਇਆ ਜਾਵੇਗਾ।
ਸਮਾਗਮ ਵਿਚ ਡਾ. ਓਮ ਪ੍ਰਕਾਸ਼ ਸੇਠੀ, ਜਤਿੰਦਰ ਬਜਾਜ ਬਬਲਾ, ਸੰਦੀਪ ਮੰਗਲਾ, ਸਿਦਕ ਜੋਤ ਸਿੰਘ ਗਿੱਲ ਪ੍ਰਧਾਨ ਟਰੇਡ ਵਿੰਗ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਜਗਦੀਪ ਸਿੰਘ ਬਰਾੜ ਕੌਂਸਲਰ, ਗੁਲਸ਼ਨ ਮਹਿਰਾਣਾ ਬਲਾਕ ਪ੍ਰਧਾਨ, ਮਾਸਟਰ ਬੂਟਾ ਰਾਮ ਅਰੋੜਾ, ਗਮਦੂਰ ਸਿੰਘ ਕਲਸੀ, ਲਛਮਣ ਸਿੰਘ ਬਰਾੜ, ਕਰਮਵੀਰ ਮਹਿਤਾ, ਇੰਜ ਸੁਨੀਲ ਅਰੋੜਾ ਐੱਸਡੀਓ ਪਾਵਰਕੌਮ, ਡਾ. ਸੁਖਦੀਪ ਸਿੰਘ, ਜਗਦੀਸ਼ ਕੁਮਾਰ ਗਰਗ ਕਾਰਜਸਾਧਕ ਅਫ਼ਸਰ, ਮੋਤੀ ਲਾਲ ਮੋਹਿਤ, ਅਮਨਜੋਤ ਕੌਰ ਜੇਈ ਤੋਂ ਇਲਾਵਾ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
Advertisement
Advertisement