ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹਿਣਾ ’ਚ ਮੰਦਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ

ਪ੍ਰਸਿੱਧ ਸ਼ਕਤੀਪੀਠ ਮਾਤਾ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਮੰਦਰ ’ਤੇ 4000 ਫੁੱਟ ਟੁਕੜੀ ਅਤੇ 5500 ਫੁੱਟ ਦੇ ਕਰੀਬ ਪੱਥਰ ਦਾ ਫਰਸ਼ ਲੱਗੇਗਾ। ਮੰਦਰ ਦੇ ਚਾਰ ਚੁਫੇਰੇ ਸਟੀਲੀ ਗਰਿੱਲ ਲੱਗੇਗੀ ਜੋ ਕਰੀਬ 4 ਲੱਖ ਰੁਪਏ...
ਸ਼ਹਿਣਾ ’ਚ ਮੰਦਰ ਦੇ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ।
Advertisement

ਪ੍ਰਸਿੱਧ ਸ਼ਕਤੀਪੀਠ ਮਾਤਾ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਮੰਦਰ ’ਤੇ 4000 ਫੁੱਟ ਟੁਕੜੀ ਅਤੇ 5500 ਫੁੱਟ ਦੇ ਕਰੀਬ ਪੱਥਰ ਦਾ ਫਰਸ਼ ਲੱਗੇਗਾ। ਮੰਦਰ ਦੇ ਚਾਰ ਚੁਫੇਰੇ ਸਟੀਲੀ ਗਰਿੱਲ ਲੱਗੇਗੀ ਜੋ ਕਰੀਬ 4 ਲੱਖ ਰੁਪਏ ਦੀ ਆਵੇਗੀ। ਇਹ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਖਜ਼ਾਨਚੀ ਡਾਕਟਰ ਅਨਿਲ ਗਰਗ ਨੇ ਦੱਸਿਆ ਕਿ ਮੰਦਰ ਦੇ ਨਵੀਨੀਕਰਨ ’ਤੇ ਕੁੱਲ 18 ਲੱਖ ਰੁਪਏ ਦੇ ਆਸ-ਪਾਸ ਖਰਚਾ ਆਵੇਗਾ। ਖਜ਼ਾਨਚੀ ਡਾ. ਅਨਿਲ ਗਰਗ ਨੇ ਦੱਸਿਆ ਕਿ ਕਾਫੀ ਦਾਨੀਆਂ ਵੱਲੋਂ ਨਕਦੀ, ਸੀਮਿੰਟ, ਬਜਰੀ ਆਦਿ ਦਾਨ ਦਿੱਤਾ ਗਿਆ ਹੈ ਅਤੇ ਸਰਪੰਚ ਨਾਜ਼ਮ ਸਿੰਘ ਨੇ ਦੋ ਟਰਾਲੀਆਂ ਬਰੇਤੀ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਨੇ ਇੱਕ ਟਰਾਲੀ ਬਰੇਤੀ ਦਾਨ ਕੀਤੀ ਹੈ। ਮੰਦਰ ਕਮੇਟੀ ਵੱਲੋਂ ਹੋਰ ਦਾਨੀਆਂ ਨੂੰ ਵੀ ਦਾਨ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਵੱਲੋਂ 7 ਅਗਸਤ ਨੂੰ ਤੀਆਂ ਦਾ ਤਿਊਹਾਰ ਮਨਾਇਆ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਨਾਮਧਾਰੀ, ਮੱਘਰ ਸਿੰਘ ਖਾਲਸਾ, ਹਰਮੇਲ ਸਿੰਘ ਟੱਲੇਵਾਲੀਆਂ, ਬੀਰਬਲ ਮਿੱਤਲ ਆਦਿ ਹਾਜ਼ਰ ਸਨ।

Advertisement
Advertisement