ਰੈਨੇਸਾਂ ਸਕੂਲ ਨੇ ਪੰਜਾਬ ਸਕੂਲ ਖੇਡਾਂ ’ਚ ਮਾਰੀਆਂ ਮੱਲਾਂ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ 69ਵੀਆਂ ਪੰਜਾਬ ਸਕੂਲ ਖੇਡਾਂ ਦੇ ਸਥਾਨਕ ਜ਼ੋਨ ਦੇ ਵੱਖ-ਵੱਖ ਮੁਕਾਬਲਿਆਂ ’ਚ ਰੈਨੇਸਾਂ ਸਕੂਲ ਮਾਨਸਾ ਦੇ 6ਵੀਂ ਤੋਂ 12ਵੀਂ ਜਮਾਤ ਦੇ 437 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਸਕੂਲੀ ਬੱਚਿਆਂ ਅਤੇ ਕੋਚ ਸਾਹਿਬਾਨਾਂ ਦੀ ਅਣਥੱਕ ਮਿਹਨਤ ਸਦਕਾ ਅੰਡਰ-14,ਅੰਡਰ-17 ਅਤੇ ਅੰਡਰ-19 ਲੜਕਿਆਂ ਨੇ ਹੈਂਡਬਾਲ, ਫੁਟਬਾਲ, ਬੈਡਮਿੰਟਨ, ਤੀਰਅੰਦਾਜ਼ੀ, ਪਾਵਰ ਲਿਫਟਿੰਗ, ਸਕੇਟਿੰਗ, ਸੈਪਕ ਟਕਰਾ, ਵਾਲੀਬਾਲ, ਰੈਸਲਿੰਗ, ਸ਼ੂਟਿੰਗ, ਕ੍ਰਿਕਟ ਅਤੇ ਜੂਡੋ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਨਾਲ਼ ਸੋਨ ਤਗਮੇ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਅੰਡਰ-14,ਅੰਡਰ-17 ਅਤੇ ਅੰਡਰ-19 ਲੜਕਿਆਂ ਨੇ ਬਾਸਕਿਟਬਾਲ ਵਿੱਚੋਂ ਦੂਜੀਆਂ ਪੁਜੀਸ਼ਨਾਂ ਨਾਲ ਚਾਂਦੀ ਤਗਮਾ ਹਾਸਲ ਕੀਤਾ। ਅੰਡਰ-14,ਅੰਡਰ-17 ਅਤੇ ਅੰਡਰ-19ਲੜਕੀਆਂ ਨੇ ਹੈਂਡਬਾਲ, ਫੁਟਬਾਲ, ਬੈਡਮਿੰਟਨ, ਤੀਰਅੰਦਾਜ਼ੀ, ਪਾਵਰ ਲਿਫਟਿੰਗ, ਸਕੇਟਿੰਗ, ਸੈਪਕ ਟਕਰਾ, ਵਾਲੀਬਾਲ, ਰੈਸਲਿੰਗ, ਸ਼ੂਟਿੰਗ, ਕ੍ਰਕਟ ਅਤੇ ਜੂਡੋ ਵਿੱਚੋਂ ਸੋਨ ਤਗਮੇ ਅਤੇ ਚਾਂਦੀ ਤਗਮੇ ਪ੍ਰਾਪਤ ਕੀਤੇ।