ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੀਬੀ ਮਰੀਜ਼ਾਂ ਨੂੰ ਰਾਮ ਬਾਗ ਕਮੇਟੀ ਦੇ ਸਹਿਯੋਗ ਰਾਸ਼ਨ ਕਿੱਟਾਂ ਵੰਡੀਆਂ

ਬਰਨਾਲਾ ਵਿਚ ਕਰਵਾਇਆ ਸਮਾਗਮ; 35 ਮਰੀਜ਼ਾਂ ਨੂੰ ਦਿੱਤੀਆਂ ਕਿੱਟਾਂ
ਟੀਬੀ ਦੇ ਮਰੀਜ਼ਾਂ ਨੂੰ ਖੁਰਾਕੀ ਕਿੱਟਾਂ ਵੰਡੇ ਜਾਣ ਦੀ ਝਲਕ।
Advertisement
ਟੀਬੀ ਮੁਕਤ ਅਭਿਆਨ ਤਹਿਤ ਮਰੀਜ਼ਾਂ ਦੀ ਚੰਗੀ ਸਿਹਤ ਲਈ ਨਿਕਸ਼ੇ ਮਿੱਤਰ ਅਧੀਨ (ਟੀ.ਬੀ ਦੇ ਮਰੀਜ਼ਾਂ ਦੇ ਮਿੱਤਰ) ਮੋਹਣ ਲਾਲ ਸੇਵਾ ਸਮਿਤੀ ਅਤੇ ਰਾਮ ਬਾਗ ਕਮੇਟੀ ਬਰਨਾਲਾ ਦੇ ਸਹਿਯੋਗ ਨਾਲ 35 ਮਰੀਜ਼ਾਂ ਨੂੰ ਦੂਜੀ ਵਾਰ ਖੁਰਾਕ ਕਿੱਟਾਂ ਵੰਡੀਆਂ ਗਈਆਂ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਲੋਕਾਂ ਦੀ ਭਲਾਈ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਵਿੱਚ ਸਮਾਜ ਸੇਵੀ/ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਟੀਬੀ ਦੀ ਬਿਮਾਰੀ ਦੇ ਕਾਰਨ ਮਰੀਜ਼ ’ਚ ਬਿਮਾਰੀ ਵਿਰੁੱਧ ਲੜਨ ਦੀ ਸਮਰੱਥਾ ਘਟ ਜਾਂਦੀ ਹੈ ਇਸ ਲਈ ਉਸ ਨੂੰ ਦਵਾਈ ਦੇ ਨਾਲ-ਨਾਲ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਵੱਲੋਂ ਹਰੇਕ ਮਰੀਜ਼ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਅਤੇ ਨਕਸ਼ੇ ਮਿੱਤਰ ਯੋਜਨਾ ਤਹਿਤ ਮਰੀਜ਼ ਲਈ ਹੋਰ ਚੰਗੀ ਖੁਰਾਕ ਲਈ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਮੌਕੇ ਭਗਤ ਮੋਹਣ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਅਤੇ ਲਾਜਪਤ ਚੋਪੜਾ ਨੇ ਦੱਸਿਆ ਕਿ ਇਹ ਕਮੇਟੀ ਲਗਭਗ 105 ਸਾਲਾਂ ਤੋਂ ਲਗਾਤਾਰ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਹੋਰ ਸੇਵਾਵਾਂ ਦੇ ਨਾਲ-ਨਾਲ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਲੜੀ ਤਹਿਤ ਬਾਕੀ ਮਰੀਜ਼ਾਂ ਨੂੰ ਨਕਸ਼ੇ ਮਿੱਤਰਾਂ ਦੇ ਸਹਿਯੋਗ ਨਾਲ ਖੁਰਾਕ ਕਿੱਟਾਂ ਵੰਡੀਆਂ ਜਾਣਗੀਆਂ। ਇਸ ਮੌਕੇ ਰਾਮ ਬਾਗ ਕਮੇਟੀ ਬਰਨਾਲਾ ਦੇ ਸਮੂਹ ਮੈਂਬਰ, ਸੁਖਵਿੰਦਰ ਸਿੰਘ ਅਤੇ ਜਯੋਤੀ ਸ਼ਰਮਾ ਟੀ ਬੀ ਬ੍ਰਾਂਚ ਹਾਜ਼ਰ ਸਨ। ਇਸ ਮੌਕੇ ਸੇਵਾ ਸੰਮਤੀ ਦੇ ਕਮਲ ਕੁਮਾਰ­, ਬੀਰਬਲ ਦਾਸ,­ ਹੈਪੀ ਕਾਂਝਲੀਆ,­ ਵਿਨੋਦ ਕੁਮਾਰ­, ਜਗਸੀਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

Advertisement
Advertisement