ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਰੌਤੀ ਕਾਲਾਂ ਕਾਰਨ ਪੁਲੀਸ ਦੀ ਨੀਂਦ ਉੱਡੀ

ਸੀਆਈਏ ਸਟਾਫ਼ ’ਚ ਹਾਕਮ ਧਿਰ ਦੇ ਆਗੂ ਕੋਲੋਂ ਪੁੱਛ-ਪਡ਼ਤਾਲ
Advertisement

ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫ਼ਿਰੌਤੀ ਮੰਗਣ ਦੇ ਮਾਮਲੇ ਆਮ ਹੋ ਰਹੇ ਹਨ, ਜਿਸ ਕਾਰਨ ਲੋਕ ਖੌਫ਼ ’ਚ ਜੀਅ ਰਹੇ ਹਨ। ਮੋਗਾ ਵਿੱਚ ਇੱਕ ਸੇਵਾਮੁਕਤ ਅਧਿਕਾਰੀ ਤੋਂ 2 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲੀਸ ਦੇ 5 ਮਹੀਨੇ ਬਾਅਦ ਵੀ ਹੱਥ ਖਾਲੀ ਹਨ।

ਤਾਜ਼ਾ ਮਾਮਲੇ ਧਰਮਕੋਟ ਖ਼ੇਤਰ ’ਚੋਂ ਸਾਹਮਣੇ ਆਏ ਹਨ ਜਿਥੇ ਇੱਕ ਗੈਂਗਸਟਰ ਵੱਲੋਂ ਅੱਧੀ ਦਰਜਨ ਕਾਰੋਬਾਰੀਆਂ ਨੂੰ ਕੁਝ ਦਿਨਾਂ ਅੰਦਰ ਹੀ ਫ਼ਿਰੌਤੀ ਲਈ ਕੀਤੀਆਂ ਕਾਲਾਂ ਨੇ ਪੁਲੀਸ ਦੀ ਨੀਂਦ ਉਡਾ ਦਿੱਤੀ ਹੈ।

Advertisement

ਸੀਟਾਈਏ ਸਟਾਫ਼ ’ਚ ਦੋ ਦਿਨ ਤੋਂ ਹਾਕਮ ਧਿਰ ਨਾਲ ਜੁੜੇ ਇੱਕ ਚਰਚਿਤ ਆਗੂ ਤੋਂ ਪੁੱਛ-ਪੜਤਾਲ ਦੀ ਸਿਆਸੀ ਗਲਿਅਰਿਆਂ ਅਤੇ ਪੁਲੀਸ ’ਚ ਚਰਚਾ ਜ਼ੋਰਾਂ ਉੱਤੇ ਚੱਲ ਰਹੀ ਹੈ। ਪੁਲੀਸ ਵੱਲੋਂ ਕੁਝ ਦਿਨ ਪਹਿਲਾਂ ਨਸ਼ਿਆਂ ਬਾਬਤ ਇੱਕ ਵਿਅਕਤੀ ਨਾਲ ਗੱਲਬਾਤ ਦੀ ਆਡਿਓ ਨੂੰ ਵੀ ਪੁਲੀਸ ਗੰਭੀਰਤਾ ਨਾਲ ਲੈ ਰਹੀ ਹੈ। ਮਾਮਲਾ ਹਾਕਮ ਧਿਰ ਨਾਲ ਜੁੜਿਆ ਹੋਣ ਕਰ ਕੇ ਕੋਈ ਵੀ ਸੀਨੀਅਰ ਪੁਲੀਸ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ।

ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਪੁਲੀਸ ਦੀ ਜਾਂਚ ਦਾ ਵਿਸ਼ਾ ਹੈ। ਇੱਕ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਹਾਕਮ ਧਿਰ ਨਾਲ ਜੁੜੇ ਆਗੂ ਤੋਂ ਪੁੱਛ-ਪੜਤਾਲ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਜਾਣਕਾਰੀ ਮੁਤਾਬਕ ਧਰਮਕੋਟ ਖ਼ੇਤਰ ਵਿਚ ਇੱਕ ਮੈਰਿਜ ਪੈਲੇਸ ਮਾਲਕ ਤੋਂ ਇੱਕ ਕਰੋੜ ਰੁਪਏ, ਚੌਲ ਮਿੱਲ ’ਚ ਸਾਂਝੀਦਾਰ ਅਤੇ ਚੌਲ ਮਿੱਲ ’ਚ ਭਾਈਵਾਲ ਖੁਰਾਕ ਤੇ ਸਿਵਲ ਸਪਲਾਈਜ਼ ਅਧਿਕਾਰੀ ਤੋਂ ਫ਼ਿਰੌਤੀ ਮੰਗੀ ਗਈ ਹੈ। ਮੈਰਿਜ ਪੈਲੇਸ ਮਾਲਕ ਮੁਤਾਬਕ ਉਸ ਕੋਲੋਂ ਫ਼ਿਰੌਤੀ ਮੰਗਣ ਬਾਰੇ ਪੁਲੀਸ ਨੂੰ ਲਿਖਤੀ ਰੂਪ ਵਿਚ ਅਰਜ਼ੀ ਦੇ ਦਿੱਤੀ ਹੈ। ਉਨ੍ਹਾਂ ਚੌਲ ਮਿੱਲ ਸਾਂਝੀਦਾਰ ਅਤੇ ਅਧਿਕਾਰੀ ਨੂੰ ਵੀ ਫ਼ਿਰੌਤੀ ਲਈ ਧਮਕੀ ਭਰੇ ਫੋਨ ਆਉਣ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਹੋਰ ਵੀ ਬਹੁਤ ਕਾਰੋਬਾਰੀਆਂ ਨੂੰ ਪਿਛਲੇ ਦਿਨਾਂ ਤੋਂ ਫ਼ਿਰੌਤੀ ਲਈ ਫੋਨ ਆ ਰਹੇ ਹਨ। ਇਨ੍ਹਾਂ ਵਿਚੋਂ ਕਈਆਂ ਨੇ ਪੁਲੀਸ ਨੂੰ ਇਤਲਾਹ ਨਹੀਂ ਦਿੱਤੀ ਪਰ ਉਹ ਖੌਫ਼ ’ਚ ਜੀਅ ਰਹੇ ਹਨ।

ਪੰਜਾਬ ਪੁਲੀਸ ਵੱਲੋਂ ਸੂਬੇ ਵਿਚਲੀ ਕਾਨੂੰਨ ਵਿਵਸਥਾ ਨੂੰ ਸਹੀ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਦੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਘਟਨਾਵਾਂ ਦਾ ਵੱਡਾ ਕਾਰਨ ਇਹ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਪੰਜਾਬ ਵਿੱਚ ਨੌਜਵਾਨਾਂ ਦੇ ਜ਼ਰੀਏ ਅਜਿਹੇ ਵੱਡੇ ਕਾਰੋਬਾਰ ਚਲਾਉਂਦੇ ਹਨ ਪਰ ਬਹੁਤ ਸਾਰੇ ਅਜਿਹੇ ਮਾਮਲੇ ਵੀ ਹੁੰਦੇ ਹਨ, ਜਿੱਥੇ ਗੈਂਗਸਟਰ ਫ਼ਿਰੌਤੀ ਲੈਣ ’ਚ ਕਾਮਯਾਬ ਹੋ ਜਾਂਦੇ ਹਨ ਅਤੇ ਅਜਿਹੇ ਮਾਮਲੇ ਪੁਲੀਸ ਰਿਕਾਰਡ ਦਾ ਹਿੱਸਾ ਨਹੀਂ ਬਣਦੇ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਪੁਲੀਸ ਮੁਕਾਬਲਿਆਂ ਦੌਰਾਨ ਗੈਂਗਸਟਰ ਮਾਰੇ ਵੀ ਗਏ ਅਤੇ ਵੱਡੇ ਪੱਧਰ ’ਤੇ ਗ੍ਰਿਫਤਾਰੀਆਂ ਵੀ ਹੋਈਆਂ।

Advertisement
Show comments