ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਢੀਮਾਂ ਵਾਲੀ ਕਬੱਡੀ ਕੱਪ ’ਚ ਰਾਂਝਾ ਅਕੈਡਮੀ ਕਲਿਆਣ ਸੁੱਖਾ ਦੀ ਟੀਮ ਜੇਤੂ

ਖੇਤੀਬਾੜੀ ਮੰਤਰੀ ਖੁੱਡੀਆਂ ਅਤੇ ਵਿਧਾਨ ਸਭਾ ਸਪੀਕਰ ਸੰਧਵਾਂ ਨੇ ਵੰਡੇ ਇਨਾਮ
ਢੀਮਾਂ ਵਾਲੀ ਕਬੱਡੀ ਕੱਪ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਕੁਲਤਾਰ ਸਿੰਘ ਸੰਧਵਾਂ।
Advertisement

ਪਿੰਡ ਢੀਮਾਂ ਵਾਲੀ ਵਿੱਚ ਬਾਬਾ ਫੱਕਰ ਦਾਸ ਦੀ ਯਾਦ ਵਿੱਚ ਕਰਵਾਏ 54ਵੇਂ ਕਬੱਡੀ ਕੱਪ ਵਿੱਚ ਖੇਡਦਿਆਂ ਦੀ ਰਾਂਝਾ ਕਬੱਡੀ ਅਕੈਡਮੀ ਕਲਿਆਣ ਸੁੱਖਾ ਟੀਮ ਨੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ ਨੂੰ ਹਰਾ ਕੇ ਢੀਮਾਂਵਾਲੀ ਕਬੱਡੀ ਕੱਪ ਜਿੱਤ ਲਿਆ। ਇਸ ਤਿੰਨ ਰੋਜ਼ਾ ਟੂਰਨਾਮੈਂਟ ਦੇ ਆਲ ਓਪਨ ਵਿੱਚ ਪੰਜਾਬ ਦੀਆਂ ਅੱਠ ਨਾਮਵਰ ਕਬੱਡੀ ਅਕੈਡਮੀਆ ਨੇ ਭਾਗ ਲਿਆ। ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਸਪੀਕਰ ਸੰਧਵਾਂ ਨੇ 10 ਲੱਖ ਰੁਪਏ ਜਦੋਂਕਿ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 1 ਲੱਖ ਰੁਪਏ ਦੀ ਰਾਸ਼ੀ ਟੂਰਨਾਮੈਂਟ ਪ੍ਰਬੰਧਕਾਂ ਨੂੰ ਦੇਣ ਦਾ ਐਲਾਨ ਕੀਤਾ। ਟੂਰਨਾਮੈਂਟ ਦੌਰਾਨ ਗੱਗੀ ਚੱਕ ਨੂੰ ਵਧੀਆ ਜਾਫੀ ਅਤੇ ਦੀਪ ਦਬੁਰਜੀ ਨੂੰ ਵਧੀਆ ਰੇਡਰ ਚੁਣਿਆ ਗਿਆ। ਖੇਤੀਬਾੜੀ ਮੰਤਰੀ ਅਤੇ ਸਪੀਕਰ ਸੰਧਵਾਂ ਨੇ ਜੇਤੂ ਟੀਮਾਂ ਅਤੇ ਟੂਰਨਾਮੈਂਟ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ।

ਸ੍ਰੀ ਖੁੱਡੀਆਂ ਨੇ ਕਿਹਾ ਕਿ ਖੇਡਾਂ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਸਿਹਤਮੰਦ ਜ਼ਿੰਦਗੀ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਹੋਰ ਬੁਰਾਈਆਂ ਛੱਡ ਕੇ ਖੇਡ ਮੈਦਾਨਾਂ ਵਿੱਚ ਉਤਰਨ। ਸਪੀਕਰ ਸੰਧਵਾਂ ਨੇ ਕਿਹਾ ਕਿ ਕਬੱਡੀ ਵਰਗੀਆਂ ਰਵਾਇਤੀ ਖੇਡਾਂ ਪੰਜਾਬ ਦੀ ਸ਼ਾਨ ਹਨ, ਜਿਨ੍ਹਾਂ ਰਾਹੀਂ ਨੌਜਵਾਨਾਂ ਵਿੱਚ ਜੁਝਾਰੂਪਣ, ਹਿੰਮਤ ਅਤੇ ਆਪਸੀ ਮਿਲਵਰਤਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਬਾਬਾ ਫੱਕਰ ਦਾਸ ਕਬੱਡੀ ਕਲੱਬ ਦੇ ਪ੍ਰਧਾਨ ਹਾਕਮ ਸਿੰਘ ਫੌਜੀ ਅਤੇ ਪਰਮਿੰਦਰ ਸਿੰਘ ਫੌਜੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

Advertisement

Advertisement
Show comments