ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਵੱਲੋਂ ਮਾਨਸਾ ਦਾ ਦੌਰਾ
ਗੳੂਸ਼ਾਲਾਵਾਂ ਨੂੰ 1100 ਐਂਬੂਲੈਂਸਾਂ ਦੇਣ ਦਾ ਅੈਲਾਨ
Advertisement
ਪੰਜਾਬ ਵਿਚ ਹੜ੍ਹਾਂ ਮੌਕੇ 1100 ਟਰੈਕਟਰ ਦੇਣ ਦਾ ਐਲਾਨ ਕਰਨ ਵਾਲੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਨੇ ਮਾਨਸਾ ਦੀ ਬਾਬਾ ਨਾਨਕ ਗਊਸ਼ਾਲਾ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਗਊਸ਼ਾਲਾਵਾਂ ਲਈ 1100 ਐਂਬੂਲੈਂਸਾਂ ਦੇ ਰਹੇ ਹਨ, ਜਿਸ ਨਾਲ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਗਊਸ਼ਾਲਾ ਨੂੰ ਦੇਖਕੇ ਬਹੁਤ ਖੁਸ਼ ਹੋਏ ਹਨ, ਜਿਸ ਵਿੱਚ ਬੇਸਹਾਰਾ ਗਊਆਂ ਨੂੰ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਦੇਸ਼ ਵਿੱਚ ਗਊ ਰੱਖਿਆ ਲਈ 1100 ਐਂਬੂਲੈਂਸਾਂ ਦੇ ਰਹੇ ਹਨ ਅਤੇ ਜਿਸ ਐਂਬੂਲੈਂਸ ਦੀ ਰਜਿਸਟਰੇਸ਼ਨ, ਡਾਊਨ ਪੇਮੈਂਟ ਅਤੇ ਬੀਮੇ ਦਾ ਖਰਚਾ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ ਪੱਪੀ ਦਾਨੇਵਾਲੀਆ, ਸਤੀਸ਼ ਕੁਮਾਰ, ਪ੍ਰਿਤਪਾਲ ਸ਼ਰਮਾ, ਸਤੀਸ਼ ਗੋਇਲ, ਭੂਸ਼ਣ ਦਾਨੇਵਾਲੀਆ, ਪ੍ਰੇਮ ਜੋਗਾ, ਕ੍ਰਿਸ਼ਨ ਲਾਲ, ਸੁਰੇਸ਼ ਸ਼ਰਮਾ, ਸੋਹਨ ਲਾਲ ਤੇ ਪ੍ਰਕਾਸ਼ ਚੰਦ ਮੌਜੂਦ ਸਨ।
Advertisement
Advertisement
