ਸੋਨਮ ਵਾਂਗਚੁਕ ਦੀ ਬਿਨਾਂ ਸ਼ਰਤ ਰਿਹਾਈ ਲਈ ਰੈਲੀ
ਇੱਥੇ ਸਿਵਲ ਸੁਸਾਇਟੀ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ ਪਸੰਦ ਜੱਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸੋਨਮ ਵਾਂਗਚੁਕ ਦੀ ਬਿਨਾਂ ਸ਼ਰਤ ਰਿਹਾਈ ਲਈ ਇਨਸਾਫ ਰੈਲੀ ਕੱਢੀ ਗਈ ਤੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਖੜ੍ਹ ਕੇ ਲੋਕਾਂ ਨੂੰ ਇਸ ਪ੍ਰਤੀ ਲਾਮਬੰਦ ਕੀਤਾ। ਇਸ ਮੌਕੇ ਜਥੇਬੰਦੀ ਆਗੂ ਡਾ. ਕੁਲਦੀਪ ਸਿੰਘ ਗਿੱਲ, ਸਾਬਕਾ ਵਿਧਾਇਕ ਵਿਜੈ ਸਾਥੀ, ਸਮਾਜ ਸੇਵੀ ਅਜੇ ਗੋਰਾ ਸੂਦ, ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਮਨਿੰਦਰ ਸਿੰਘ ਬੇਦੀ ਅਤੇ ਮਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਸਿੱਧ ਵਿਗਿਆਨੀ, ਵਾਤਾਵਰਨ ਕਾਰਕੁਨ, ਸਮਾਜ ਸੁਧਾਰਕ ਅਤੇ ਆਪਣੇ ਖਿੱਤੇ ਦੇ ਹਿੱਤਾਂ ਪ੍ਰਤੀ ਫਿਕਰਮੰਦ ਸੋਨਮ ਵਾਂਗਚੁਕ ’ਤੇ ਐੱਨ ਐੱਸ ਏ ਲਗਾ ਕੇ ਜੋਧਪੁਰ ਜੇਲ੍ਹ ਵਿੱਚ ਡੱਕਣਾ ਕੇਂਦਰ ਸਰਕਾਰ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਸੋਨਮ ਵਾਂਗਚੁਕ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਦਫਤਰ ਇੰਚਾਰਜ ਵੀ ਪੀ ਸੇਠੀ, ਦਫਤਰ ਸਕੱਤਰ ਸ਼ਿਵਸ਼ਰਨ ਸਿੰਘ, ਦਵਿੰਦਰ ਸਿੰਘ ਗਿੱਲ ਹਾਜ਼ਰ ਸਨ।