ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੱਲਾ ਦੀ ਪੰਚਾਇਤ ਨੇ ਹੜ੍ਹ ਪੀੜਤਾਂ ਨੂੰ 14 ਲੱਖ ਰੁਪਏ ਵੰਡੇ

ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ’ਚ ਜਾ ਕੇ ਰਾਸ਼ੀ ਵੰਡੀ
ਪਿੰਡ ਰੱਲਾ ਵਿੱਚ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਦੇ ਹੋਏ ਲੋਕ।
Advertisement

ਪਿੰਡ ਰੱਲਾ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਹੇਠ ਆਏ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦੇ ਕਿਸਾਨਾਂ ਦੀ 14 ਲੱਖ 50 ਹਜ਼ਾਰ ਰੁਪਏ ਦੀ ਮਦਦ ਕੀਤੀ ਹੈ। ਇਹ ਮਦਦ ਹੜ੍ਹਾਂ ਦੌਰਾਨ ਪਸ਼ੂ, ਫ਼ਸਲਾਂ ਅਤੇ ਘਰਾਂ ਦੇ ਭਾਰੀ ਨੁਕਸਾਨ ਦੀ ਭਰਪਾਈ ਲਈ ਕੀਤੀ ਗਈ ਹੈ। ਕਿਸਾਨ ਆਗੂ ਰੂਪ ਸਿੰਘ, ਜਸਦੇਵ ਸਿੰਘ, ਅਵਤਾਰ ਸਿੰਘ ਕਾਕਾ, ਗੁਰਦੀਪ ਸਿੰਘ, ਸੁਦਾਗਰ ਸਿੰਘ, ਮੇਜਰ ਸਿੰਘ, ਜਗਦੇਵ ਸਿੰਘ ਫੌਜੀ, ਧਰਵਿੰਦਰ ਸਿੰਘ, ਦਰਸ਼ਨ ਪਾਲ, ਬਲਦੇਵ ਸਿੰਘ, ਦਰਸ਼ਨ ਸਿੰਘ, ਨੈਬ ਸਿੰਘ, ਕਰਮਜੀਤ ਸਿੰਘ ਤੇ ਪਿੰਡ ਰੱਲਾ ਦੇ ਸਰਪੰਚ ਹਰਭਜਨ ਸਿੰਘ ਨੇ ਫਾਜ਼ਿਲਕਾ ਦੇ ਪਿੰਡ ਮਹਾਤਮ ਨਗਰ ਜਾ ਕੇ ਹੜ੍ਹ ਪੀੜਤ ਕਿਸਾਨਾਂ ਨੂੰ 14 ਲੱਖ 50 ਹਜ਼ਾਰ ਰੁਪਏ ਉਨ੍ਹਾਂ ਦੇ ਨੁਕਸਾਨ ਦੇ ਰਕਬੇ ਦੇ ਮੁਤਾਬਕ ਵੰਡ ਕੀਤੀ। ਪਿੰਡ ਰੱਲਾ ਦੇ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਔਖੀ ਘੜੀ ਵਿਚ ਆਪਣੀ ਸਮੱਰਥਾ ਮੁਤਾਬਿਕ ਹੜ੍ਹ ਪੀੜਤਾਂ ਦੀ ਮਦਦ ਕਰਨਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਗਰ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਸਹਿਯੋਗ ਕੀਤਾ ਤੇ ਸਭਨਾਂ ਨੇ ਆਪਣੀ ਸਮਰੱਥਾ ਮੁਤਾਬਿਕ ਇਸ ਇਕੱਤਰ ਕੀਤੀ ਰਾਸ਼ੀ ’ਚ ਸਹਿਯੋਗ ਪਾਇਆ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਖੇਤਰ ਦੇ ਲੋਕ ਹਾਲੇ ਵੀ ਹੜ੍ਹਾਂ ਦੀ ਮਾਰ ਚੋਂ ਉਭਰ ਨਹੀਂ ਸਕੇ ਹਨ ਅਤੇ ਹੜ੍ਹਾਂ ਨੇ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ’ਚ ਭਾਰੀ ਤਬਾਹੀ ਮਚਾਈ ਹੈ। ਉਨ੍ਹਾਂ ਲੋਕਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਇਹ ਸਹਿਯੋਗ ਰਾਸ਼ੀ ਭੇਟ ਕੀਤੀ।

Advertisement

Advertisement
Show comments