ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਕੂਲ ’ਚ ਰੱਖੜੀ ਬਣਾਉਣ ਦੇ ਮੁੁਕਾਬਲੇ 

  ਇਥੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਹੱਥੀਂ ਰੱਖੜੀ ਤਿਆਰ ਕਰਨ ਅਤੇ ਥਾਲੀ ਸਜਾਉਣ ਸਬੰਧੀ ਵੱਖ-ਵੱਖ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਲਈ ਨਿਰਣਾਇਕ ਦੀ ਭੂਮਿਕਾ ਨਵਪ੍ਰੀਤ ਸ਼ਰਮਾ, ਨਿਸ਼ਾ ਸਿੰਗਲਾ, ਲਵਪ੍ਰੀਤ ਕੌਰ, ਅਮਨਦੀਪ ਕੌਰ,...
ਜੇਤੂ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ।
Advertisement

  ਇਥੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਹੱਥੀਂ ਰੱਖੜੀ ਤਿਆਰ ਕਰਨ ਅਤੇ ਥਾਲੀ ਸਜਾਉਣ ਸਬੰਧੀ ਵੱਖ-ਵੱਖ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਲਈ ਨਿਰਣਾਇਕ ਦੀ ਭੂਮਿਕਾ ਨਵਪ੍ਰੀਤ ਸ਼ਰਮਾ, ਨਿਸ਼ਾ ਸਿੰਗਲਾ, ਲਵਪ੍ਰੀਤ ਕੌਰ, ਅਮਨਦੀਪ ਕੌਰ, ਮੋਨੂੰ, ਰਾਜਵਿੰਦਰ ਕੌਰ, ਪਰਮੀਤ ਕੌਰ, ਸੰਦੀਪ ਕੌਰ, ਕੋਮਲ, ਕਾਜਲ, ਸਰਬਜੀਤ ਕੌਰ ਅਤੇ ਨੀਲਮ ਰਾਣੀ ਨੇ ਅਦਾ ਕੀਤੀ। ਪਹਿਲੇ ਗਰੁੱਪ ਵਿਚੋਂ ਰੱਖੜੀ ਬਣਾਉਣ ਦੇ ਮੁਕਾਬਲੇ ’ਚ ਏਕਮਨੂਰ ਕੌਰ ਨੇ ਪਹਿਲਾ, ਹਾਰਦਿਕ ਸੇਠੀ ਨੇ ਦੂਜਾ ਅਤੇ ਬੂਟਾ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਗਰੁੱਪ ਵਿੱਚੋਂ ਥਾਲੀ ਸਜਾਵਟ ਮੁਕਾਬਲੇ ਵਿੱਚ ਪਖੂੰੜੀ ਨੇ ਪਹਿਲਾ, ਸਾਕਸ਼ੀ ਨੇ ਦੂਜਾ ਅਤੇ ਸ੍ਰਿਸ਼ਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤੀਜੇ ਗਰੁੱਪ ਵਿੱਚ ਜਸਪ੍ਰੀਤ ਕੌਰ ਪਹਿਲੇ, ਖੁਸ਼ਮਨਦੀਪ ਕੌਰ ਦੂਜੇ ਅਤੇ ਕਮਲਦੀਪ ਕੌਰ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Advertisement

Advertisement