ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੁਰਾਕ ਸੁਰੱਖਿਆ ਵਿਭਾਗ ਵੱਲੋਂ ਛਾਪੇ

ਕਈ ਦੁਕਾਨਾਂ ’ਚੋਂ ਮਿਆਦ ਪੁੱਗਿਆ ਤੇ ਬਿਨਾਂ ਲੇਬਲ ਵਾਲਾ ਸਾਮਾਨ ਮਿਲਿਆ
Advertisement

ਇੱਥੇ ਰਾਣੀਆਂ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ਮਿਆਦ ਪੁੱਗਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ’ਤੇ ਛਾਪੇ ਮਾਰੇ। ਜਾਣਕਾਰੀ ਮੁਤਾਬਕ ਸੁਨੀਲ ਸ਼ਾਸਤਰੀ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤਕਰਤਾ ਸੁਨੀਲ ਸ਼ਾਸਤਰੀ ਨੇ ਦੱਸਿਆ ਕਿ ਉਸਨੇ 25 ਅਕਤੂਬਰ ਨੂੰ ਕੁਝ ਦੁਕਾਨਾਂ ਤੋਂ ਸਾਮਾਨ ਖਰੀਦਿਆ ਸੀ, ਜਿਸ ’ਤੇ ਦੁਬਾਰਾ ਸਟਿੱਕਰ ਲਾਏ ਗਏ ਸਨ। ਜਦੋਂ ਉਸਨੇ ਸਟਿੱਕਰ ਹਟਾਏ ਤਾਂ ਉਸਨੂੰ ਹੇਠਾਂ ਪੁਰਾਣਾ ਮਿਆਦ ਪੁੱਗਣ ਦੀ ਤਾਰੀਖ ਦਾ ਲੇਬਲ ਮਿਲਿਆ।

ਜਦੋਂ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਡਾ. ਗੌਰਵ ਛਾਬੜਾ ਨੇ ਟੀਮ ਸਹਿਤ ਛਾਪਾ ਮਾਰਿਆ ਤਾਂ ਕਈ ਦੁਕਾਨਾਂ ’ਤੇ ਮਿਆਦ ਪੁੱਗ ਚੁੱਕਾ ਅਤੇ ਬਿਨਾਂ ਲੇਬਲ ਵਾਲਾ ਸਾਮਾਨ ਮਿਲਿਆ। ਕੁਝ ਦੁਕਾਨਦਾਰ ਮਿਆਦ ਪੁੱਗਣ ਦੀ ਤਰੀਕ ਦੇ ਸਟਿੱਕਰਾਂ ’ਤੇ ਨਵੇਂ ਸਟਿੱਕਰ ਲਾ ਕੇ ਸਾਮਾਨ ਵੇਚ ਰਹੇ ਸਨ। ਵਿਭਾਗ ਨੇ ਮੌਕੇ ਤੋਂ ਕਈ ਨਮੂਨੇ ਇਕੱਠੇ ਕੀਤੇ ਅਤੇ ਜਾਂਚ ਲਈ ਲੈਬ ਭੇਜੇ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਭੋਜਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸਫਾਈ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਦੂਜੇ ਪਾਸੇ ਸ਼ਿਕਾਇਤਕਰਤਾ ਸੁਨੀਲ ਸ਼ਾਸਤਰੀ ਨੇ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਖੁਰਾਕ ਸੁਰੱਖਿਆ ਵਿਭਾਗ ਨੇ ਲੰਬੇ ਸਮੇਂ ਬਾਅਦ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸੇ ਬਿਨਾਂ ਖੁਰਾਕ ਸੁਰੱਖਿਆ ਵਿਭਾਗ ਨੇ ਰਾਣੀਆਂ ਵਿੱਚ ਕੁਝ ਦੁਕਾਨਾਂ ਦਾ ਦੌਰਾ ਕੀਤਾ ਜਿਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬੁਲਾਇਆ ਗਿਆ ਸੀ, ਜਿਸ ਕਾਰਨ ਉਹ ਇਸ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ। ਵਿਭਾਗ ਦੇ ਅਧਿਕਾਰੀ ਡਾ. ਗੌਰਵ ਛਾਬੜਾ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਕਾਰਵਾਈ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।

Advertisement

Advertisement
Show comments