ਰਾਧਿਕਾ ਦੀ ਇਜਲਾਸ ਲਈ ਚੋਣ
ਸ੍ਰੀ ਗੁਰੂ ਰਵਿਦਾਸ ਨਗਰ ਦੀ ਵਸਨੀਕ ਅਤੇ ਸਰਕਾਰੀ ਕੰਨਿਆ ਸਕੂਲ ਮਲੋਟ ਵਿੱਚ ਪੜ੍ਹਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਰਾਧਿਕਾ ਦੀ ਸੰਵਿਧਾਨ ਦਿਵਸ ’ਤੇ ਵਿਧਾਨ ਸਭਾ ਦੇ ਇਜਲਾਸ ਵਿੱਚ ਜਾਣ ਲਈ ਚੋਣ ਹੋਈ ਹੈ। ਪੰਜਾਬ ਦੇ ਹਰ ਵਿਧਾਨ ਸਭਾ ਖੇਤਰ ਵਿੱਚੋਂ ਸਰਕਾਰੀ...
Advertisement
ਸ੍ਰੀ ਗੁਰੂ ਰਵਿਦਾਸ ਨਗਰ ਦੀ ਵਸਨੀਕ ਅਤੇ ਸਰਕਾਰੀ ਕੰਨਿਆ ਸਕੂਲ ਮਲੋਟ ਵਿੱਚ ਪੜ੍ਹਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਰਾਧਿਕਾ ਦੀ ਸੰਵਿਧਾਨ ਦਿਵਸ ’ਤੇ ਵਿਧਾਨ ਸਭਾ ਦੇ ਇਜਲਾਸ ਵਿੱਚ ਜਾਣ ਲਈ ਚੋਣ ਹੋਈ ਹੈ। ਪੰਜਾਬ ਦੇ ਹਰ ਵਿਧਾਨ ਸਭਾ ਖੇਤਰ ਵਿੱਚੋਂ ਸਰਕਾਰੀ ਸਕੂਲ ਦਾ ਇੱਕ ਵਿਦਿਆਰਥੀ ਇੱਕ ਦਿਨ ਲਈ ਵਿਧਾਨ ਸਭਾ ਵਿੱਚ ਜਾਵੇਗਾ ਅਤੇ ਆਪੋ-ਆਪਣੇ ਵਿਧਾਇਕ ਦੀ ਭੂਮਿਕਾ ਨਿਭਾਵੇਗਾ। ਰਾਧਿਕਾ ਮਲੋਟ ਦੀ ਵਿਧਾਇਕ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਭੂਮਿਕਾ ਨਿਭਾਵੇਗੀ। ਇਸੇ ਕੜੀ ਤਹਿਤ ਮਲੋਟ ਹਲਕੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ 60 ਨੰਬਰ ਦਾ ਵਿਸ਼ੇਸ਼ ਟੈਸਟ ਰੱਖਿਆ ਗਿਆ ਸੀ ਜਿਸ ’ਚੋਂ ਰਾਧਿਕਾ ਨੇ 41 ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਬਲਜੀਤ ਸਿੰਘ ਨੇ ਕਿਹਾ ਕਿ ਰਾਧਿਕਾ ਨੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਅਧਿਆਪਕ ਵਰਿੰਦਰ ਬਜਾਜ ਹਾਜ਼ਰ ਸਨ।
Advertisement
Advertisement
