ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਮਰਹਿੱਲ ਪਬਲਿਕ ਸਕੂਲ ’ਚ ਕੁਇਜ਼

ਕੁਇਜ਼ ’ਚ ਹਿੱਸਾ ਲੈਣ ਵਾਲੇ ਬੱਚੇ। -ਫੋਟੋ: ਮਰਾਹੜ ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ। ਬੱਚਿਆਂ ਨੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ। ਗੁਰੂ ਸਾਹਿਬ ਦੇ...
Advertisement
ਕੁਇਜ਼ ’ਚ ਹਿੱਸਾ ਲੈਣ ਵਾਲੇ ਬੱਚੇ। -ਫੋਟੋ: ਮਰਾਹੜ

ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ। ਬੱਚਿਆਂ ਨੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ। ਗੁਰੂ ਸਾਹਿਬ ਦੇ ਜੀਵਨ ਬਾਰੇ ਕਵਿਤਾਵਾਂ ਪੜ੍ਹੀਆਂ। ਸਕੂਲ ਸਟਾਫ਼ ਵੱਲੋਂ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਕੁਇਜ਼ ਕਰਵਾਇਆ ਗਿਆ। ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਨੇ ਬੱਚਿਆਂ ਤੇ ਸਕੂਲ ਸਟਾਫ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਉਪ ਪ੍ਰਿੰਸੀਪਲ ਜਸਵੀਰ ਭਾਈ ਰੂਪਾ, ਲੈਕਚਰਾਰ ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਚੋਪੜਾ, ਸਰਬਜੀਤ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ, ਵਿੰਦਰਪਾਲ ਕੌਰ, ਚਿੰਤਪਾਲ ਕੌਰ, ਅਮਨਦੀਪ ਕੌਰ, ਜਸਪ੍ਰੀਤ ਸੈਣੀ, ਹਰਜਿੰਦਰ ਕੌਰ, ਜਸਪਾਲ ਕੌਰ, ਕਰਮਜੀਤ ਕੌਰ ਤੇ ਉੱਤਮ ਸ਼ਾਹ ਹਾਜ਼ਰ ਸਨ।

ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਤਲਵੰਡੀ ਭਾਈ: ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਨੇ ਕੀਰਤਨ ਕੀਤਾ। ਪ੍ਰਿੰਸੀਪਲ ਸੰਜੀਵ ਜੈਨ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਦੇ ਦਰਸਾਏ ਹੋਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖੇਡਾਂ ਵਿੱਚੋਂ ਜੇਤੂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਈ ਪ੍ਰੀਖਿਆਵਾਂ ਤੇ ਫ਼ਰੀਦਕੋਟ ਵਿੱਚ ਹੋਏ ਦਸਤਾਰਬੰਦੀ ਮੁਕਾਬਲੇ ਵਿੱਚੋਂ ਪਹਿਲੇ ਸਥਾਨ ’ਤੇ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪ੍ਰਬੰਧਕੀ ਕਮੇਟੀ ਨੇ ਸਮੂਹ ਸਟਾਫ, ਵਿਦਿਆਰਥੀਆਂ ਤੇ ਕਰਮਚਾਰੀਆਂ ਸਣੇ ਸਰਬੱਤ ਤੇ ਭਲੇ ਲਈ ਅਰਦਾਸ ਕੀਤੀ। -ਨਿੱਜੀ ਪੱਤਰ ਪ੍ਰੇਰਕ

Advertisement

ਹਰਗੋਬਿੰਦ ਸਕੂਲ ’ਚ ਪ੍ਰਕਾਸ਼ ਪੁਰਬ ਮਨਾਇਆ

ਭਗਤਾ ਭਾਈ: ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਸਕੂਲ ਸਟਾਫ ਤੇ ਬੱਚਿਆਂ ਵੱਲੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਬੱਚਿਆਂ ਤੇ ਅਧਿਆਪਕਾਂ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ। ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਆਪਣੇ ਵਿਚਾਰ, ਕਵਿਤਾਵਾਂ ਅਤੇ ਕਵਿਸ਼ਰੀ ਪੇਸ਼ ਕੀਤੀ। ਧਾਰਮਿਕ ਵਿਸ਼ੇ ਦੇ ਅਧਿਆਪਕਾ ਪਲਵਿੰਦਰ ਕੌਰ ਜਲਾਲ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਬੱਚਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੰਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਿਆ। ਇਸ ਮੌਕੇ ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ ਤੇ ਦਵਿੰਦਰ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ

ਸਿਲਾਈ ਕਢਾਈ ਸੈਂਟਰ ਦਾ ਉਦਘਾਟਨ

ਜ਼ੀਰਾ: ਸੇਵਾ ਭਾਰਤੀ ਸੰਸਥਾ ਜ਼ੀਰਾ ਵੱਲੋਂ ਪਿੰਡ ਛੱਜਾਂਵਾਲੀ ਵਿੱਚ 48ਵੇਂ ਸਿਲਾਈ ਕਢਾਈ ਸੈਂਟਰ ਦਾ ਉਦਘਾਟਨ ਪ੍ਰਧਾਨ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਛੇ ਮਹੀਨੇ ਦਾ ਸਿਲਾਈ ਅਤੇ ਕਢਾਈ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰਸ ਪੂਰਾ ਕਰਨ ਉਪਰੰਤ ਸੰਸਥਾ ਵੱਲੋਂ ਸਰਟੀਫਿਕੇਟ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਅਸ਼ੋਕ ਕੁਮਾਰ ਪਲਤਾ, ਨਰਿੰਦਰ ਸਿੰਘ, ਪ੍ਰਤਾਪ ਸਿੰਘ ਹੀਰਾ, ਗੁਰਦੇਵ ਸਿੰਘ ਸਿੱਧੂ, ਰਿਪਦਮਨ ਸਿੰਘ, ਕਾਬਲ ਸਿੰਘ ਘੁੰਮਣ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਚਿੰਤਪੁਰਨੀ ਮੰਦਰ ਵਿੱਚ ਧਾਰਮਿਕ ਸਮਾਗਮ

ਭੁੱਚੋ ਮੰਡੀ: ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਦਲ ਦੇ ਆਗੂਆਂ ਅਤੇ ਸੇਵਾਦਾਰਾਂ ਨੇ ਤੁਲਸੀ ਸ਼ਾਲੀਗ੍ਰਾਮ ਵਿਆਹ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ। ਇਸ ਮੌਕੇ ਦਲ ਦੀ ਪ੍ਰਧਾਨ ਰੇਸ਼ਮਾ ਦੇਵੀ ਇੰਦੂ, ਕਮਲੇਸ਼ ਗਰਗ, ਰਜਨੀ ਬਾਂਸਲ, ਖੁਸ਼ਬੂ ਗਰਗ ਨੇ ਤੁਲਸੀ ਪਰਿਵਾਰ ਦੀ ਤਰਫੋਂ ਫੇਰੇ ਕਰਵਾਏ ਅਤੇ ਸ਼ਾਲੀਗ੍ਰਾਮ ਪਰਿਵਾਰ ਦੀ ਤਰਫੋਂ ਸ਼ਕਤੀ ਦਲ ਦੀ ਸਰਪ੍ਰਸਤ ਉਰਮਿਲਾ ਬਾਂਸਲ, ਕਿਰਨ ਸ਼ਰਮਾ, ਵੀਨਾ ਜਿੰਦਲ, ਕ੍ਰਿਸ਼ਨਾ ਦੇਵੀ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ। ਇਸ ਮੌਕੇ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ ਨੇ ਸ਼ਕਤੀ ਦਲ ਦੀਆਂ ਸੇਵਾਦਾਰਾਂ ਨੂੰ ਧਾਂਈ ਦਿੱਤੀ। ਇਸ ਮੌਕੇ ਮੰਦਰ ਕਮੇਟੀ ਨੇ ਲੰਗਰ ਲਗਾਇਆ। -ਪੱੱਤਰ ਪ੍ਰੇਰਕ

ਟਰਾਂਸਫਾਰਮਰ ਦਾ ਤੇਲ ਤੇ ਤਾਂਬਾ ਚੋਰੀ

ਤਪਾ ਮੰਡੀ: ਵਿਵੇਕ ਮੁਨੀ ਦੇ ਡੇਰੇ ਸਾਹਮਣੇ ਖੇਤ ’ਚੋਂ ਚੋਰਾਂ ਨੇ ਸਰਕਾਰੀ ਟਰਾਂਸਫਾਰਮਰ ਦੀ ਭੰਨ੍ਹਤੋੜ ਕਰ ਕੇ ਤੇਲ ਅਤੇ ਤਾਂਬਾ ਚੋਰੀ ਕਰ ਲਿਆ। ਖੇਤ ਦੇ ਮਾਲਕ ਤਰਸੇਮ ਚੰਦ ਭੋਲਾ ਨੇ ਦੱਸਿਆ ਕਿ ਇਹ ਜ਼ਮੀਨ ਰੇਸ਼ਮ ਸਿੰਘ ਅਤੇ ਬੂਟਾ ਸਿੰਘ ਨੂੰ ਠੇਕੇ ’ਤੇ ਦਿੱਤੀ ਹੋਈ ਹੈ। ਖੇਤ ਵਿੱਚ ਦੋ ਟਰਾਂਸਫਾਰਮਰ ਲੱਗੇ ਹੋਏ ਹਨ। ਬੀਤੀ ਰਾਤ ਚੋਰਾਂ ਨੇ ਟਰਾਂਸਫਾਰਮਰ ਦੀ ਭੰਨ੍ਹਤੋੜ ਕੀਤੀ ਤੇ ਤੇਲ ਤੇ ਤਾਂਬਾ ਚੋਰੀ ਕਰ ਕੇ ਲੈ ਗਏ। ਕਿਸਾਨ ਜਦੋਂ ਸਵੇਰ ਖੇਤ ’ਚ ਗੇੜਾ ਲਾਉਣ ਆਏ ਤਾਂ ਦੇਖਿਆ ਕਿ ਟਰਾਂਸਫਾਰਮਰ ਦੀ ਭੰਨ੍ਹਤੋੜ ਕਰ ਕੇ ਸਾਮਾਨ ਚੋਰੀ ਕਰ ਲਿਆ ਹੈ। ਉਨ੍ਹਾਂ ਤੁਰੰਤ ਪੁਲੀਸ ਅਤੇ ਪਾਵਰਕੌਮ ਨੂੰ ਸੂਚਨਾ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। -ਪੱਤਰ ਪ੍ਰੇਰਕ

ਭਲਕੇ ਬਿਜਲੀ ਬੰਦ ਰਹੇਗੀ

ਮਾਨਸਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਦੇ ਮਾਨਸਾ ਸਥਿਤ ਸਹਾਇਕ ਕਾਰਜਕਾਰੀ ਇੰਜਨੀਅਰ ਅੰਮ੍ਰਿਤਪਾਲ ਗੋਇਲ ਨੇ ਦੱਸਿਆ ਕਿ 66 ਕੇ ਵੀ ਗਰਿੱਡ ਸਬ-ਸਟੇਸ਼ਨ ਮਾਨਸਾ ਤੋਂ ਚੱਲਦੇ ਫੀਡਰ 11 ਕੇ ਵੀ ਭੱਠਾ ਬਸਤੀ ਦੀ ਬਿਜਲੀ ਸਪਲਾਈ 6 ਨਵੰਬਰ ਨੂੰ ਸਵੇਰ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਗਰਿੱਡ ਦੇ ਪਿਛਲੇ ਪਾਸੇ, ਪੁਰਾਣੀ ਸਬਜ਼ੀ ਮੰਡੀ, ਓਵਰਬ੍ਰਿਜ ਹੇਠ, ਭੱਠਾ ਬਸਤੀ, ਵਨ-ਵੇ-ਟਰੈਫਿਕ ਰੋਡ, ਰਾਮ ਬਾਗ ਰੋਡ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਤ ਹੋਵੇਗੀ। -ਪੱਤਰ ਪ੍ਰੇਰਕ

Advertisement
Show comments