ਬਠਿੰਡਾ ’ਚ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ
ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ 161 ਵਿਦਿਆਰਥੀਆਂ ਨੇ ਹਿੱਸਾ ਲਿਆ।
ਡੀਏਵੀ ਕਾਲਜ ’ਚ ਹੋਏ ਮੁਕਾਬਲਿਆਂ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਮਮਤਾ ਖੁਰਾਣਾ ਸੇਠੀ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮਾਗਮ ਦੇ ਰਸਮੀ ਆਗ਼ਾਜ਼ ਮੌਕੇ ‘ਜੀ ਆਇਆਂ ਨੂੰ’ ਕਿਹਾ। ਮੁੱਖ ਮਹਿਮਾਨ ਮਮਤਾ ਖੁਰਾਣਾ ਸੇਠੀ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੇ ਸਕੂਲ ਦੀ ਨੁਮਾਇੰਦਗੀ ਕਰਨਾ ਹੀ, ਕਿਸੇ ਜਿੱਤ ਤੋਂ ਘੱਟ ਨਹੀਂ ਹੈ।
‘ਲੇਖ ਰਚਨਾ’ ਮੁਕਾਬਲੇ ਵਿੱਚ ਪਹਿਲਾ ਸਥਾਨ ਨਵਦੀਪ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ, ਦੂਜਾ ਸਥਾਨ ਖੁਸ਼ੀ ਗਰਗ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ, ਤੀਜਾ ਸਥਾਨ ਤਵੀਸ਼ੀ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਨੇ ਪ੍ਰਾਪਤ ਕੀਤਾ। ‘ਕਹਾਣੀ ਰਚਨਾ’ ਮੁਕਾਬਲੇ ’ਚ ਪਹਿਲਾ ਸਥਾਨ ਕੋਮਲਪ੍ਰੀਤ ਕੌਰ ਸਰਕਾਰੀ ਸਕੂਲ ਰਾਜਗੜ੍ਹ, ਦੂਜਾ ਸਥਾਨ ਮੋਹਨਪ੍ਰੀਤ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ ਅਤੇ ਤੀਜਾ ਸਥਾਨ ਸੁਖਮਨਦੀਪ ਕੌਰ ਡਾ. ਹੋਮਜ਼ ਅਕਾਦਮੀ ਜੀਦਾ ਨੇ ਹਾਸਿਲ ਕੀਤਾ। ‘ਕਵਿਤਾ ਰਚਨਾ’ ਮੁਕਾਬਲੇ ਵਿੱਚ ਪਹਿਲਾ ਸਥਾਨ ਸੁਖਪ੍ਰੀਤ ਕੌਰ ਡਾ. ਹੋਮਜ਼ ਅਕਾਦਮੀ ਜੀਦਾ, ਦੂਜਾ ਸਥਾਨ ਸੁਖਮੀਤ ਕੌਰ ਸਰਕਾਰੀ ਸਕੂਲ ਲੜਕੀਆਂ ਰਾਮਪੁਰਾ ਮੰਡੀ ਅਤੇ ਤੀਜਾ ਸਥਾਨ ਸਤਵੀਰ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ ਨੇ ਪ੍ਰਾਪਤ ਕੀਤਾ। ‘ਕਵਿਤਾ ਗਾਇਨ’ ਮੁਕਾਬਲੇ ਵਿੱਚ ਪਹਿਲਾ ਸਥਾਨ ਜੈਵਿੰਦਰਜੀਤ ਸਿੰਘ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ, ਦੂਜਾ ਸਥਾਨ ਧਵਲੇਸ਼ਬੀਰ ਸਿੰਘ ਸੇਂਟ ਜ਼ੇਵੀਅਰ ਵਰਲਡ ਸਕੂਲ ਐਨਐਫ਼ਐਲ ਬਠਿੰਡਾ ਅਤੇ ਤੀਜਾ ਸਥਾਨ ਮਿਲਾਪ ਸਿੰਘ ਦੇਸਰਾਜ ਸਰਕਾਰੀ ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ। ਅੰਤ ਵਿੱਚ ਮੁੱਖ ਮਹਿਮਾਨ ਮਮਤਾ ਖੁਰਾਣਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਿਰਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।