ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ

ਸ਼ਹਿਣਾ: ਸਿੱਖਿਆ ਸੰਸਥਾ ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਸ਼ਹਿਣਾ ਦਾ ਬੀਐੱਸਸੀ (ਓਟੀ) ਅਤੇ ਬੀਐੱਸਸੀ (ਐੱਮਐੱਲਐੱਸ) ਅਤੇ ਏਐੱਨਐੱਮ ਦਾ ਨਤੀਜਾ 100 ਫੀਸਦੀ ਰਿਹਾ। ਚੇਅਰਮੈਨ ਪਵਨ ਕੁਮਾਰ ਧੀਰ ਨੇ ਦੱਸਿਆ ਕਿ ਬੀਐੱਸਸੀ (ਓਟੀ) ’ਚੋਂ ਸਲੋਨੀ ਸ਼ਰਮਾ ਨੇ 80 ਪ੍ਰਤੀਸ਼ਤ, ਨਿਆਬ ਨੇ...
ਨਤੀਜਿਆਂ ’ਚ ਮੋਹਰੀ ਰਹਿਣ ਵਾਲੇ ਵਿਦਿਆਰਥੀ।
Advertisement

ਸ਼ਹਿਣਾ:

ਸਿੱਖਿਆ ਸੰਸਥਾ ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਸ਼ਹਿਣਾ ਦਾ ਬੀਐੱਸਸੀ (ਓਟੀ) ਅਤੇ ਬੀਐੱਸਸੀ (ਐੱਮਐੱਲਐੱਸ) ਅਤੇ ਏਐੱਨਐੱਮ ਦਾ ਨਤੀਜਾ 100 ਫੀਸਦੀ ਰਿਹਾ। ਚੇਅਰਮੈਨ ਪਵਨ ਕੁਮਾਰ ਧੀਰ ਨੇ ਦੱਸਿਆ ਕਿ ਬੀਐੱਸਸੀ (ਓਟੀ) ’ਚੋਂ ਸਲੋਨੀ ਸ਼ਰਮਾ ਨੇ 80 ਪ੍ਰਤੀਸ਼ਤ, ਨਿਆਬ ਨੇ 78 ਪ੍ਰਤੀਸ਼ਤ ਅੰਕ ਲੈ ਕੇ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਬੀਐੱਸਸੀ (ਐੱਮਐੱਲਐੱਸ) ’ਚੋਂ ਜਸਪ੍ਰੀਤ ਕੌਰ ਨੇ 84 ਪ੍ਰਤੀਸ਼ਤ ਅਤੇ ਲਖਵੀਰ ਸਿੰਘ ਨੇ 80 ਫੀਸਦੀ ਅੰਕ ਲੈ ਕੇ ਪੁਜੀਸ਼ਨਾਂ ਹਾਸਲ ਕੀਤੀਆਂ। ਬੀਏ ’ਚੋਂ ਨੌਨੀ ਬਾਵਾ ਨੇ 82 ਫੀਸਦੀ ਅਤੇ ਕਮਲਜੀਤ ਕੌਰ ਨੇ 81 ਫੀਸਦੀ ਅੰਕ ਹਾਸਲ ਕੀਤੇ। ਏਐੱਨਐੱਮ ਨਰਸਿੰਗ ’ਚੋਂ ਹਰਦੀਪ ਕੌਰ ਨੇ 80 ਫੀਸਦੀ ਅਤੇ ਮਨਪ੍ਰੀਤ ਕੌਰ ਨੇ 78 ਫੀਸਦੀ ਅੰਕ ਹਾਸਲ ਕੀਤੇ। ਜੀਐੱਨਐੱਮ (ਤੀਜਾ ਸਾਲ) ’ਚੋਂ ਮਹਿਕਦੀਪ ਕੌਰ ਨੇ 74 ਫੀਸਦੀ ਅਤੇ ਮਨਪ੍ਰੀਤ ਕੌਰ ਨੇ 72 ਫੀਸਦੀ ਅੰਕ ਲਏ। ਬੀ.ਫਾਰਮੇਸੀ (ਪਹਿਲਾ ਸਾਲ) ’ਚ ਸ਼ਮਿੰਦਰਜੀਤ ਕੌਰ ਨੇ 82 ਫੀਸਦੀ ਅਤੇ ਅਰਸ਼ਦੀਪ ਕੌਰ ਨੇ 72 ਫੀਸਦੀ ਅੰਕ ਪ੍ਰਾਪਤ ਕੀਤੇ। ਚੇਅਰਮੈਨ ਨੇ ਦੱਸਿਆ ਕਿ ਹੋਣਹਾਰ ਵਿਦਿਆਰਥੀਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। -ਪੱਤਰ ਪ੍ਰੇਰਕ

Advertisement

Advertisement