ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਟਫੱਤਾ ਤੋਂ ਚੰਡੀਗੜ੍ਹ ਤੱਕ ਪੀਆਰਟੀਸੀ ਬੱਸ ਸੇਵਾ ਦੀ ਸ਼ੁਰੂਆਤ

ਲੱਡੂ ਵੰਡ ਕੇ ਮਨਾਈ ਖੁਸ਼ੀ, GM ਅਤੇ ਇੰਸਪੈਕਟਰ ਦਾ ਸਨਮਾਨ
Advertisement
ਮਨੋਜ ਸ਼ਰਮਾਕੋਟਫੱਤਾ(ਬਠਿੰਡਾ), 8 ਜੂਨ

ਪੀਆਰਟੀਸੀ ਨੇ ਕੋਟਫੱਤਾ ਵਾਸੀਆਂ ਲਈ ਕੋਟਫੱਤਾ ਤੋਂ ਚੰਡੀਗੜ੍ਹ ਤੱਕ ਨਵੀਂ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਇਹ ਬੱਸ ਸੇਵਾ ਮੌੜ-ਮੰਡੀ ਤੋਂ ਚੰਡੀਗੜ੍ਹ ਤੱਕ ਸੀ, ਜਿਸ ਦਾ ਰੂਟ ਹੁਣ ਵਧਾ ਕੇ ਕੋਟਫੱਤਾ ਤੱਕ ਕਰ ਦਿੱਤਾ ਗਿਆ ਹੈ। ਇਹ ਬੱਸ ਹਰ ਰੋਜ਼ ਸਵੇਰੇ 9:30 ਵਜੇ ਕੋਟਫੱਤਾ ਤੋਂ ਚੱਲੇਗੀ ਅਤੇ ਰਾਤ 12 ਵਜੇ ਮੁੜ ਕੋਟਫੱਤਾ ਪਰਤ ਆਏਗੀ। ਚੰਡੀਗੜ੍ਹ ਤੋਂ ਇਹ ਬੱਸ ਸ਼ਾਮ 6 ਵਜੇ ਰਵਾਨਾ ਹੋਵੇਗੀ, ਜਿਸ ਨਾਲ ਚੰਡੀਗੜ੍ਹ ਤੋਂ ਵਾਪਸ ਆਉਣ ਵਾਲੀਆਂ ਸਵਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

Advertisement

ਬੱਸ ਨੂੰ ਅੱਜ ਸਵੇਰੇ ‘ਆਪ’ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੈਅਰਮੈਨ ਪਰਮਜੀਤ ਕੋਟਫੱਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਪ੍ਰਵੀਨ ਸ਼ਰਮਾ, ਇੰਸਪੈਕਟਰ ਬਲਜਿੰਦਰ ਸਿੰਘ ਘੁੰਮਣ, ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨ ਦੇ ਪਤੀ ਬਿਕਰਮ ਸਿੰਘ, ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਕੌਂਸਲਰ ਇਕਬਾਲ ਸਿੰਘ ਮੇਟ, ਗੁਰਮੇਲ ਸਿੰਘ, ਸੁਖਵੀਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਪਿੰਡ ਧੰਨਸਿੰਘ ਖਾਨਾ ਦੇ ਸਰਪੰਚ ਫਤਿਹ ਸਿੰਘ ਢਿੱਲੋਂ ਅਤੇ ‘ਆਪ’ ਵਲੰਟੀਅਰਜ਼ ਬਲਕਰਨ ਸਿੰਘ ਗਹਿਰੀ, ਬਗਦਾ ਸਿੰਘ ਆਦਿ ਹਾਜ਼ਰ ਸਨ। ਬੱਸ ਦੀ ਸ਼ੁਰੂਆਤ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਪੰਚਾਇਤ ਵੱਲੋਂ GM ਪ੍ਰਵੀਨ ਸ਼ਰਮਾ ਅਤੇ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਵਾਸੀਆਂ ਨੇ ਬੱਸ ਸੇਵਾ ਦੀ ਸ਼ੁਰੂਆਤ ਲਈ ਪੀਆਰਟੀਸੀ ਦਾ ਧੰਨਵਾਦ ਕੀਤਾ ਹੈ।

 

 

Advertisement