ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਵੇਂ ਬੱਸ ਅੱਡੇ ਦੀ ਉਸਾਰੀ ਖ਼ਿਲਾਫ਼ ਰੋਸ ਵਧਿਆ

ਕਾਫੀ ਦਿਨਾਂ ਦੀ ਖ਼ਾਮੋਸ਼ੀ ਬਾਅਦ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਮੀਡੀਆ ਦੇ ਸਨਮੁਖ ਹੋਈ। ਕਮੇਟੀ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਸਮੇਤ ਇੱਕ ਵਿਧਾਇਕ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਵਾਂ ’ਤੇ ਨਵੇਂ ਬੱਸ ਅੱਡੇ ਦੀ ਤਜਵੀਜ਼ ਲਈ ਮੂਹਰੇ ਹੋਣ ਦਾ ਇਲਜ਼ਾਮ ਲਾਇਆ। ਪੁਰਾਣੇ...
Advertisement

ਕਾਫੀ ਦਿਨਾਂ ਦੀ ਖ਼ਾਮੋਸ਼ੀ ਬਾਅਦ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਮੀਡੀਆ ਦੇ ਸਨਮੁਖ ਹੋਈ। ਕਮੇਟੀ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਸਮੇਤ ਇੱਕ ਵਿਧਾਇਕ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਵਾਂ ’ਤੇ ਨਵੇਂ ਬੱਸ ਅੱਡੇ ਦੀ ਤਜਵੀਜ਼ ਲਈ ਮੂਹਰੇ ਹੋਣ ਦਾ ਇਲਜ਼ਾਮ ਲਾਇਆ। ਪੁਰਾਣੇ ਬੱਸ ਅੱਡੇ ਨੂੰ ਪਹਿਲੀ ਜਗ੍ਹਾ ਰੱਖੇ ਜਾਣ ਦੀ ਵਕਾਲਤ ਅਤੇ ਨਵੇਂ ਬੱਸ ਅੱਡੇ ਦੀ ਮਲੋਟ ਰੋਡ ’ਤੇ ਉਸਾਰੀ ਦੀ ਮੁਖ਼ਾਲਫ਼ਤ ਕਰਦਿਆਂ ਕਮੇਟੀ ਦੇ ਪ੍ਰਧਾਨ ਬਲਤੇਜ ਵਾਂਦਰ, ਕਮੇਟੀ ਆਗੂ ਗੁਰਪ੍ਰੀਤ ਆਰਟਿਸਟ, ਸੰਦੀਪ ਅਗਰਵਾਲ ਤੇ ਵਿਦਿਆਰਥੀ ਆਗੂ ਪਾਇਲ ਨੇ ਆਪਣੀ ਮੰਗ ਤੋਂ ਰੱਤੀ ਭਰ ਵੀ ਇੱਧਰ-ਉੱਧਰ ਨਾ ਹੋਣ ਦੀ ਆਪਣੀ ਗੱਲ ਨੂੰ ਮੁੜ ਦੁਹਰਾਇਆ। ਆਗੂਆਂ ਨੇ ਮੌਜੂਦਾ ਬੱਸ ਅੱਡੇ ਨੇੜੇ ਪੈਂਦੇ ਰੇਲਵੇ ਸਟੇਸ਼ਨ, ਏਮਸ, ਵਿੱਦਿਅਕ ਅਤੇ ਸਿਹਤ ਅਦਾਰਿਆਂ ਤੋਂ ਇਲਾਵਾ ਮਿਨੀ ਸਕੱਤਰੇਤ ਤੇ ਜ਼ਿਲ੍ਹਾ ਕਚਹਿਰੀਆਂ ਦੇ ਜ਼ਿਕਰ ਤੋਂ ਇਲਾਵਾ ਸਰਕਾਰੀ ਹਸਪਤਾਲ ’ਚ ਰੋਜ਼ਾਨਾ ਦੀ ਓਪੀਡੀ ਵਿੱਚ ਆਉਂਦੇ ਮਰੀਜ਼ਾਂ ਦੀ ਗਿਣਤੀ, ਕਾਲਜਾਂ ਤੇ ਸਕੂਲਾਂ ’ਚ ਪੜ੍ਹਦੇ ਮੁਕਾਮੀ ਅਤੇ ਬਾਹਰੋਂ ਆਉਂਦੇ ਵਿਦਿਆਰਥੀਆਂ ਦੀ ਗਿਣਤੀ ਸਮੇਤ ਰੁਜ਼ਗਾਰਮੰਦਾਂ ਦੇ ਅੰਕੜੇ ਪੱਤਰਕਾਰਾਂ ਨੂੰ ਦੱਸੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਵੇਂ ਅੱਡੇ ਦੀ ਸਥਾਪਤੀ ਸਬੰਧੀ ਲੋਕ ਰਾਇ ਇਕੱਤਰ ਕਰਨ ਲਈ ਬਣਾਈ ਸਮੀਖ਼ਿਆ ਕਮੇਟੀ ਕੋਲ ਉਹ ਬਾ-ਦਲੀਲ ਆਪਣਾ ਪੱਖ ਪੇਸ਼ ਕਰ ਚੁੱਕੇ ਹਨ ਪਰ ਜਿਸ ਕਥਿਤ ਟ੍ਰੈਫ਼ਿਕ ਸਮੱਸਿਆ ਦੇ ਆਧਾਰ ’ਤੇ ਬੱਸ ਅੱਡੇ ਦੀ ਜਗ੍ਹਾ ਤਬਦੀਲ ਲਈ ਪ੍ਰਸ਼ਾਸਨ ਪੱਬਾਂ ਭਾਰ ਹੈ, ਉਸ ਬਾਬਤ ਅੰਕੜੇ ਮੰਗੇ ਜਾਣ ’ਤੇ ਵੀ ਅਧਿਕਾਰੀ ਕਮੇਟੀ ਨੂੰ ਨਹੀਂ ਦੱਸ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਬੱਸ ਸਟੈਂਡ ਨੂੰ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਮਲੋਟ ਰੋਡ ’ਤੇ ਲਿਜਾਣ ’ਤੇ ਬਜ਼ਿੱਦ ਹੈ। ਪ੍ਰਸ਼ਾਸਨ ਸਮੀਖ਼ਿਆ ਕਮੇਟੀ ਤੋਂ ਨਵੇਂ ਬੱਸ ਅੱਡੇ ਦੇ ਪੱਖ ਵਿੱਚ ਰਿਪੋਰਟ ਤਿਆਰ ਕਰਵਾਉਣਾ ਚਾਹੁੰਦਾ ਹੈ।

Advertisement
Advertisement