ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੰਦੇ ਭਾਰਤ ਦਾ ਠਹਿਰਾਅ ਨਾ ਹੋਣ ਕਾਰਨ ਰੋਸ

ਕੋਟਕਪੂਰਾ ਵਿੱਚ ਰੇਲਗੱਡੀ ਦੇ ਦੋ ਮਿੰਟ ਦੇ ਠਹਿਰਾਅ ਦੀ ਮੰਗ
Advertisement

ਫਿਰੋਜ਼ਪੁਰ-ਦਿੱਲੀ ਦਰਮਿਆਨ 8 ਨਵੰਬਰ ਤੋਂ ਸ਼ੁਰੂ ਹੋ ਰਹੀ ਵੰਦੇ ਭਾਰਤ ਰੇਲ ਗੱਡੀ ਦਾ ਠਹਿਰਾਅ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਨਾ ਹੋਣ ਕਾਰਨ ਕੋਟਕਪੂਰਾ ਨਿਵਾਸੀਆਂ ਅਤੇ ਖਾਸ ਕਰਕੇ ਗੱਡੀ ਚਲਾਉਣ ਦੀ ਚਿਰਾਂ ਤੋਂ ਮੰਗ ਕਰ ਰਹੀਆਂ ਜਥੇੇਬੰਦੀਆਂ ਦੇ ਆਗੂਆਂ ਵਿੱਚ ਰੋਸ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੋਟਕਪੂਰਾ ਰੇਲਵੇ ਜੰਕਸ਼ਨ ਹੋਣ ਦੇ ਬਾਵਜੂਦ ਇੱਥੇ ਗੱਡੀ ਦਾ ਠਹਿਰਾਅ ਨਾ ਕਰਨਾ ਇਲਾਕੇ ਦੇ ਵਪਾਰੀਆਂ ਅਤੇ ਲੋਕਾਂ ਨਾਲ ਸਰਾਸਰ ਧੱਕਾ ਹੈ। ਰੇਲਵੇ ਸੰਘਰਸ਼ ਸਮਿਤੀ ਕੋਟਕਪੂਰਾ ਦੇ ਕਨਵੀਨਰ ਐਡਵੋਕੇਟ ਜਗਦੀਸ਼ ਪ੍ਰਸਾਦ ਨੇ ਕਿਹਾ ਕਿ ਸਮਿਤੀ ਪਿਛਲੇ 30 ਸਾਲਾਂ ਤੋਂ ਰੇਲਵੇ ਸਬੰਧੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਅਤੇ ਕਰੋਨਾ ਕਾਲ ਤੋਂ ਬੰਦ ਪਈ ਜੰਤਾ ਐਕਸਪ੍ਰੈਸ ਗੱਡੀ ਨੂੰ ਚਲਾਉਣ ਲਈ ਵੀ ਲਗਾਤਾਰ ਰੇਲਵੇ ਮੰਤਰੀ, ਰੇਲਵੇ ਰਾਜ ਮੰਤਰੀ, ਡੀ ਆਰ ਐੱਮ ਅਤੇ ਜੀ ਐੱਮ ਨੂੰ ਲਿਖ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਨਵੀਂ ਗੱਡੀ ਜੋ ਸ਼ੁਰੂ ਕੀਤੀ ਗਈ ਹੈ ਉਸ ਦਾ ਠਹਿਰਾਅ ਇਥੇ ਨਾ ਹੋਣ ਕਾਰਨ ਇਲਾਕੇ ਦੀ ਕਪਾਹ ਮੰਡੀ ਦੇ ਵਪਾਰੀਆਂ, ਫੋਕਲ ਪੁਆਇੰਟ ਅਤੇ ਨੇੜਲੀਆਂ ਹੋਰ ਮੰਡੀਆਂ ਦੇ ਵਪਾਰੀਆਂ ਵਿੱਚ ਭਾਰੀ ਰੋਸ ਹੈ। ਜਗਦੀਸ਼ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੱਡੀ ਦਾ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਸਵਾਗਤ ਦਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ, ਪਰ ਜਦੋਂ ਇਹ ਪਤਾ ਲੱਗਾ ਕਿ ਇਥੇ ਠਹਿਰਾਅ ਨਹੀਂ ਹੈ ਤਾਂ ਫਿਰ ਇਹ ਪ੍ਰੋਗਰਾਮ ਰੱਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ 8 ਨਵੰਬਰ ਨੂੰ ਫ਼ਰੀਦਕੋਟ ਰੇਲਵੇ ਸਟੇਸ਼ਨ ’ਤੇ ਹੋਰ ਰਹੇ ਸਵਾਗਤੀ ਸਮਾਗਮ ਵਿੱਚ ਜਾਣਗੇ ਅਤੇ ਉਥੇ ਰੇਲਵੇ ਦੇ ਅਧਿਕਾਰੀਆਂ ਨੂੰ ਮਿਲ ਕੇ ਆਪਣੀ ਮੰਗ ਰੱਖਣਗੇ। ਉਨ੍ਹਾਂ ਕਿਹਾ ਕਿ ਕੋਟਕਪੂਰਾ ਨਾਲ ਰੇਲਵੇ ਦੇ ਮਾਮਲੇ ਵਿੱਚ ਪਹਿਲਾਂ ਹੀ ਕਾਫੀ ਧੱਕਾ ਹੋ ਰਿਹਾ ਹੈ ਅਤੇ ਪਹਿਲਾਂ ਹੀ ਇਥੋਂ ਲੰਘਦੀਆਂ ਦੋ ਰੇਲ ਗੱਡੀਆਂ ਦਾ ਵੀ ਠਹਿਰਾਅ ਨਹੀਂ ਰੱਖਿਆ ਹੋਇਆ। ਰੇਲਵੇ ਮੰਤਰੀ ਨੂੰ ਲਿਖੇ ਪੱਤਰ ਵਿੱਚ ਰੇਲਵੇ ਸੰਘਰਸ਼ ਸਮਿਤੀ ਨੇ ਕਿਹਾ ਕਿ ਕਰੋਨਾ ਕਾਲ ਤੋਂ ਬੰਦ ਪਈ ਫਿਰੋਜ਼ਪੁਰ ਮੁੰਬਈ ਜੰਤਾ ਐਕਸਪ੍ਰੈਸ ਇੱਕ ਸਧਾਰਨ ਅਤੇ ਐਕਸਪ੍ਰੈਸ ਗੱਡੀ ਸੀ ਅਤੇ ਉਸ ਦੇ ਇਵਜ਼ ਵਿੱਚ ਇਹ ਗੱਡੀ ਇਲਾਕੇ ਨੂੰ ਦਿੱਤੀ ਗਈ ਹੈ, ਪਰ ਇਸ ਦਾ ਇਲਾਕੇ ਨੂੰ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਵੀ 2 ਮਿੰਟ ਦਾ ਠਹਿਰਾਅ ਕੀਤਾ ਜਾਵੇ।

Advertisement
Advertisement
Show comments