ਮਠਿਆਈ ਖਰਾਬ ਨਿਕਲਣ ’ਤੇ ਹਲਵਾਈ ਦੀ ਦੁਕਾਨ ਅੱਗੇ ਧਰਨਾ
ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੋਕਾਂ ਨੇ ਕੀਤੀ ਨਾਅਰੇਬਾਜ਼ੀ
Advertisement
ਕਸਬੇ ਸ਼ਹਿਣਾ ਦੀ ਬੱਸ ਸਟੈਂਡ ਰੋਡ ’ਤੇ ਸਥਿਤ ਇੱਕ ਦੁਕਾਨ ਤੋਂ ਖਰੀਦੀ ਮਠਿਆਈ ਖਰਾਬ ਨਿਕਲਣ ਕਾਰਨ ਨਾਰਾਜ਼ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਦੁਕਾਨ ਅੱਗੇ ਧਰਨਾ ਲਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਧਾਰਮਿਕ ਸਥਾਨ ਬਾਬਾ ਫਲਗੂ ਦਾਸ ਦੇ ਡੇਰੇ ਵਿਖੇ ਪੰਜ ਡੱਬੇ ਮਠਿਆਈ ਦੇ ਗਏ ਸਨ ਜੋ ਸਾਰੇ ਹੀ ਖਰਾਬ ਸਨ ਅਤੇ ਉਨ੍ਹਾਂ ਵਿੱਚੋਂ ਬਦਬੂ ਮਾਰਦੀ ਸੀ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਇਸ ਦੁਕਾਨ ਤੋਂ ਪਹਿਲਾਂ ਵੀ ਖਰਾਬ ਮਠਿਆਈ ਵੇਚਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਮਠਿਆਈ ਦੀਆਂ ਦੁਕਾਨਾਂ ਦੇ ਸੈਂਪਲ ਭਰੇ ਜਾਣ ਅਤੇ ਗੁਣਵੱਤਾ ਚੈੱਕ ਕੀਤੀ ਜਾਵੇ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਪ੍ਰਧਾਨ ਗੁਰਜੰਟ ਸਿੰਘ, ਕੁਲਵੰਤ ਸਿੰਘ ਚੂੰਘਾਂ, ਪ੍ਰਭਜੋਤ ਸਿੰਘ, ਪ੍ਰਗਟ ਸਿੰਘ, ਰਮਨ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ, ਸਵਰਨਜੀਤ ਸਿੰਘ ਸਾਬਕਾ ਪੰਚ, ਕਾਕਾ ਸਿੰਘ, ਧੰਨਾ ਸਿੰਘ ਚੂੰਘਾਂ ਆਦਿ ਹਾਜ਼ਰ ਸਨ।
ਬਾਅਦ ਵਿੱਚ ਦੁਕਾਨ ਦੇ ਮਾਲਕ ਨੇ ਲਿਖਤੀ ਰੂਪ ਵਿੱਚ ਮੁਆਫ਼ੀ ਮੰਗ ਲਈ ਅਤੇ ਚਿਤਾਵਨੀ ਦੇ ਕੇ ਕਿਸਾਨ ਯੂਨੀਅਨ ਨੇ ਧਰਨਾ ਸਮਾਪਤ ਕਰ ਦਿੱਤਾ। ਇਹ ਚਿਤਾਵਨੀ ਵੀ ਦਿੱਤੀ ਗਈ ਕਿ ਸਾਰੇ ਹਲਵਾਈ ਮਠਿਆਈ ਵੇਚਣ ਵੇਲੇ ਡੱਬੇ ਉੱਪਰ ਤਰੀਕ ਪਾਉਣਗੇ।
Advertisement
ਕਿਸਾਨ ਆਗੂਆਂ ਨੇ ਸਿਹਤ ਵਿਭਾਗ, ਨਾਪ ਤੋਲ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀ ਸੁਸਤੀ ’ਤੇ ਬੇਹਦ ਚਿੰਤਾ ਪ੍ਰਗਟਾਈ।
Advertisement