ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਧਰਨਾ ਦੂਜੇ ਦਿਨ ਵੀ ਜਾਰੀ
ਕਾਮਿਆਂ ਦੀ ਕੰਪਨੀ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ
Advertisement
ਕੌਮੀ ਸ਼ਾਹਰਾਹ 54 (ਬਠਿੰਡਾ-ਅੰਮ੍ਰਿਤਸਰ ਸੈਕਸ਼ਨ) ’ਤੇ ਸਥਿਤ ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਕਾਮਿਆਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ। ਕਾਮਿਆਂ ਨੇ ਬੈਰੀਅਰ ਨੂੰ ਕੱਲ੍ਹ ਸਵੇਰੇ 10 ਵਜੇ ਤੋਂ ਪਰਚੀ ਮੁਕਤ ਕੀਤਾ ਹੋਇਆ ਹੈ। ਰਾਹਗੀਰ ਬਿਨ੍ਹਾਂ ਫ਼ੀਸ ਅਦਾ ਕੀਤੇ ਹੀ ਇੱਥੋਂ ਲੰਘ ਰਹੇ ਹਨ। ਪਲਾਜ਼ਾ ਦੇ ਕਾਮਿਆਂ ਦੇ ਆਗੂ ਸੰਦੀਪ ਸਿੰਘ ਖੋਸਾ ਕੋਟਲਾ ਤੇ ਸੁਖਜੀਤ ਸਿੰਘ ਖੋਸਾ ਕੋਟ ਕਰੋੜੀਆ ਦਾ ਕਹਿਣਾ ਹੈ ਕਿ ਪਲਾਜ਼ਾ ਦਾ ਟੈਂਡਰ ਤਬਦੀਲ ਹੋਣ ਕਾਰਨ ਪੁਰਾਣੀ ਕੰਪਨੀ ਇੱਥੇ ਤਾਇਨਾਤ 60 ਕਾਮਿਆਂ ਦੀ ਤਨਖ਼ਾਹ ਦੇਣ ਤੋਂ ਆਨਾਕਾਨੀ ਕਰ ਰਹੀ ਹੈ।
ਹਾਲਾਂਕਿ ਪ੍ਰਦਰਸ਼ਨ ਦੇ ਚਲਦਿਆਂ ਪਲਾਜ਼ਾ ਦੇ ਕਾਮਿਆਂ ਦੀ ਠੇਕੇਦਾਰ ਕੰਪਨੀ ਦੇ ਅਧਿਕਾਰੀਆਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਸ਼ੁਰੂ ਹੋਈ ਹੈ।
Advertisement
Advertisement