ਨਸ਼ਿਆਂ ਖ਼ਿਲਾਫ਼ ਡਟਣ ਦਾ ਵਾਅਦਾ
ਬਠਿੰਡਾ: ਨਸ਼ਾ ਮੁਕਤੀ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਜਤਿੰਦਰ ਭੱਲਾ ਨਸ਼ਾ ਤਸਕਰੀ ਲਈ ਦੂਰ-ਦਰਾਜ ਤੱਕ ਬਦਨਾਮ ਸ਼ਹਿਰ ਨਾਲ ਖਹਿੰਦੀ ਬੀੜ ਤਲਾਬ ਬਸਤੀ ’ਚ ਪੁੱਜੇ। ਸ੍ਰੀ ਭੱਲਾ ਨੇ ਬਸਤੀ ਵਾਸੀਆਂ ਨੂੰ ਨਸ਼ਿਆਂ ਦੀ ਵਿਕਰੀ ਬੰਦ ਕਰਨ ਲਈ ਪ੍ਰੇਰਿਆ। ਬਸਤੀ ’ਚੋਂ ਪਰਤੇ ‘ਆਪ’...
Advertisement
ਬਠਿੰਡਾ: ਨਸ਼ਾ ਮੁਕਤੀ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਜਤਿੰਦਰ ਭੱਲਾ ਨਸ਼ਾ ਤਸਕਰੀ ਲਈ ਦੂਰ-ਦਰਾਜ ਤੱਕ ਬਦਨਾਮ ਸ਼ਹਿਰ ਨਾਲ ਖਹਿੰਦੀ ਬੀੜ ਤਲਾਬ ਬਸਤੀ ’ਚ ਪੁੱਜੇ। ਸ੍ਰੀ ਭੱਲਾ ਨੇ ਬਸਤੀ ਵਾਸੀਆਂ ਨੂੰ ਨਸ਼ਿਆਂ ਦੀ ਵਿਕਰੀ ਬੰਦ ਕਰਨ ਲਈ ਪ੍ਰੇਰਿਆ। ਬਸਤੀ ’ਚੋਂ ਪਰਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਮੀਡੀਆ ਕੋਲ ਦਾਅਵਾ ਕੀਤਾ ਕਿ ਬਸਤੀ ਦੇ ਲੋਕਾਂ ਨੇ ਉਨ੍ਹਾਂ ਦੀ ਤਜਵੀਜ਼ ਦਾ ਸਨਮਾਨ ਕਰਦਿਆਂ, ਨਸ਼ਿਆਂ ਖ਼ਿਲਾਫ਼ ਜਾਰੀ ਪੰਜਾਬ ਸਰਕਾਰ ਦੀ ਮੁਹਿੰਮ ਦਾ ਪੂਰਨ ਸਾਥ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਦੇ ਲੋਕ ਜਾਗਰੂਕ ਹੋ ਕੇ ਨਸ਼ਿਆਂ ਖ਼ਿਲਾਫ਼ ਨਿੱਤਰਣਗੇ, ਤਾਂ ਯਕੀਨਨ ਨਸ਼ਿਆਂ ਦਾ ਰੁਝਾਨ ਬੰਦ ਹੋਵੇਗਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement