ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਲਈ ਸਕੂਲ ’ਚ ਪ੍ਰੋਗਰਾਮ
ਡੀਸੀਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਪਵਨ ਮਿੱਤਲ ਅਤੇ ਸਰਪ੍ਰਸਤ ਅਸ਼ੋਕ ਚਾਵਲਾ ਨੇ ਸ਼ਿਰਕਤ ਕੀਤੀ। ਮਾਂ ਸਰਸਵਤੀ ਦੀ ਪੂਜਾ ਨਾਲ ਸ਼ੁਰੂ ਕੀਤੇ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਮਾਰਚ ਪਾਸਟ ਕਰਕੇ ਸਕੂਲ ਦੇ ਝੰਡੇ ਨੂੰ ਸਲਾਮੀ ਦਿੱਤੀ। ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਲਈ ਬਣਾਏ ਗਏ ਕਲੱਬਾਂ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਦੌਰਾਨ ਕਲੱਬ ਪ੍ਰਧਾਨ, ਉਪ ਪ੍ਰਧਾਨ ਅਤੇ ਮੈਂਬਰਾਂ ਦੀ ਵੀ ਚੋਣ ਹੋਈ। ਇਸ ਦੌਰਾਨ ਡਿਪਟੀ ਹੈੱਡ ਤੁਸ਼ਾਰ ਭੰਡਾਰੀ, ਲੜਕੀਆਂ ਵਿੱਚ ਸੁਖਮਨ ਕੌਰ, ਹੈੱਡ ਬੁਆਏ-ਸਹਿਜਪ੍ਰੀਤ ਸਿੰਘ, ਹੈੱਡ ਗਰਲ-ਜਸਮੀਨ ਕੌਰ, ਡਿਸੈਪਲਿਨ ਇੰਚਾਰਜ ਲਵਦੀਪ ਸਿੰਘ, ਲੜਕੀਆਂ ਵਿੱਚ ਹਰਸਿਮਰਨ ਕੌਰ, ਡਿਪਟੀ ਡਿਸੈਪਲਿਨ ਇੰਚਾਰਜ ਦਮਨਪ੍ਰੀਤ ਸਿੰਘ, ਲੜਕੀਆਂ ਵਿੱਚ ਮੁਸਕਾਨਜੋਤ ਕੌਰ ਅਤੇ ਐਕਟੀਵਿਟੀ ਇੰਚਾਰਜ ਕਰਿਤਕਾ, ਰਾਜਵੀਰ ਸਿੰਘ, ਸਪੋਰਟਸ ਇੰਚਾਰਜ ਮਨਰਾਜ ਸਿੰਘ, ਅਮਾਨਤਦੀਪ ਕੌਰ, ਡਿਪਟੀ ਸਪੋਰਟਸ ਇੰਚਾਰਜ ਜੋਬਨਪ੍ਰੀਤ ਸਿੰਘ, ਰਾਜਪ੍ਰੀਤ ਕੌਰ ਨੂੰ ਬਣਾਇਆ ਗਿਆ। ਮੁੱਖ ਮਹਿਮਾਨਾਂ ਨੇ ਨਵੇਂ ਚੁਣੇ ਕਲੱਬ ਹੈਡਜ਼ ਨੂੰ ਬੈਜ ਲਗਾਏ। ਇਸ ਦੌਰਾਨ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਸਾਰੇ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਕੱਲ ਦੇ ਆਗੂ ਹਨ ਅਤੇ ਇਸ ਸਮਾਗਮ ਰਾਹੀਂ ਬੱਚਿਆਂ ਨੂੰ ਟੀਮ ਵਰਕ ਕਰਕੇ ਸਿੱਖਣ ਦਾ ਮੌਕਾ ਮਿਲੇਗਾ। ਵਿਦਿਆਰਥੀਆਂ ਨੇ ਆਪਣੀਆ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ।