ਬਾਬਾ ਮੋਨੀ ਨਰਸਿੰਗ ਕਾਲਜ ਵਿੱਚ ਪ੍ਰੋੋਗਗਾਮ
ਬਾਬਾ ਮੋਨੀ ਜੀ ਮਹਾਰਾਜ ਨਰਸਿੰਗ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਵਿੱਚ ਡਾ: ਸਰਬਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ’ਤੇ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥਣਾਂ ਨੇ ਅਧਿਆਪਕਾਂ ਤੋਂ ਕੇਕ ਕਟਵਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ...
Advertisement
ਬਾਬਾ ਮੋਨੀ ਜੀ ਮਹਾਰਾਜ ਨਰਸਿੰਗ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਵਿੱਚ ਡਾ: ਸਰਬਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ’ਤੇ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥਣਾਂ ਨੇ ਅਧਿਆਪਕਾਂ ਤੋਂ ਕੇਕ ਕਟਵਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ ਅਧਿਆਪਕ ਦਿਵਸ ਸਬੰਧੀ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਵਾਈਸ ਪ੍ਰਿੰਸੀਪਲ ਮੈਡਮ ਸ਼ਿਖਾ ਚੋਪੜਾ ਨੇ ਕਿਹਾ ਕਿ ਅਧਿਆਪਕ ਦਿਵਸ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਗੂੜੇ ਪਿਆਰ ਦਾ ਪ੍ਰਤੀਕ ਹੈ। ਅਧਿਆਪਕ ਵਿਦਿਆਰਥੀਆਂ ਦੇ ਜੀਵਨ ਦੇ ਅਸਲ ਨਿਰਮਾਤਾ ਹਨ। ਇਸ ਮੌਕੇ ਮੈਡਮ ਕੁਲਦੀਪ ਕੌਰ, ਸ਼ਿਵਾਲੀ ਸ਼ਰਮਾ, ਨਵਦੀਪ ਕੌਰ, ਪੂਨਮ ਕੌਰ, ਜ਼ਰਨਿਗਾ, ਕਮਲਜੀਤ ਕੌਰ ਅਤੇ ਸ਼ਿਵਾਨੀ ਆਦਿ ਹਾਜ਼ਰ ਸਨ।
Advertisement
Advertisement