ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐਕੁਆਇਰ ਕੀਤੇ ਕਰੋੜਾਂ ਦੇ ਵਪਾਰਕ ਪਲਾਟ ਢਾਹੁਣ ਦੀ ਤਿਆਰੀ

ਕਈ ਘਰ ਢਾਹੇ; ਵਿਰੋਧ ਕਾਰਨ ਐੱਨਆਰਆਈ ਦੀਆਂ ਕੋਠੀਆਂ ’ਤੇ ਕਾਰਵਾਈ ਹਾਲ ਦੀ ਘਡ਼ੀ ਼ਰੁਕੀ
Advertisement

ਇਥੇ ਭਾਰਤ ਮਾਲਾ ਪ੍ਰਾਜੈਕਟ 105 ਬੀ ਤਹਿਤ ਬਣਾਉਣ ਵਾਲੇ ਬਾਈਪਾਸ ਲਈ ਨਗਰ ਨਿਗਮ ਹਦੂਦ ’ਚ ਸ਼ਾਮਲ ਪਿੰਡ ਦੁਨੇਕੇ ਵਿਚ ਮੋਗਾ-ਫ਼ਿਰੋਜਪੁਰ ਕੌਮੀ ਮਾਰਗ ਉੱਤੇ ਸਥਿਤ ਮਹਿੰਗੇ ਮੁੱਲ ਦੇ ਵਪਾਰਕ ਪਲਾਟਾਂ ਅਤੇ ਕਈ ਪਲਾਟਾਂ ਵਿਚ ਬਣੀਆਂ ਪਰਵਾਸੀ ਪੰਜਾਬੀਆਂ ਦੀਆਂ ਕੋਠੀਆਂ ਸਮੇਤ ਕਰੀਬ 20 ਘਰਾਂ ਨੂੰ ਢਾਹੁਣ ਦੀ ਕਾਰਵਾਈ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਜਿਸ ਦੇ ਬਾਵਜੂਦ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ। ਇਸ ਦੌਰਾਨ ਕੁਝ ਘਰ ਢਾਹ ਦਿੱਤੇ ਗਏ ਪਰ ਵਿਰੋਧ ਕਾਰਨ ਐਨਆਰਆਈਜ਼ ਦੀਆਂ ਬੰਦ ਕੋਠੀਆਂ ’ਤੇ ਕਾਰਵਾਈ ਕੁਝ ਸਮੇਂ ਲਈ ਰੋਕ ਦਿੱਤੀ ਗਈ ਹੈ। ਇਸ ਮੌਕੇ ਬਤੌਰ ਕਾਰਜਕਾਰੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਅਤੇ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਹੋਈ ਸੀ। ਪੀੜਤ ਲੋਕਾਂ ਦੀ ਮਦਦ ਤੋਂ ਅਸਮਰਥਾ ਜਤਾਉਂਦੇ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿਰਫ਼ ਅਮਨ ਕਾਨੂੰਨ ਕਾਇਮ ਰੱਖਣ ਲਈ ਤਾਇਨਾਤ ਹਨ ਜਦੋਂ ਕਿ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ਼ ਬਤੌਰ ਕਾਰਜਕਾਰੀ ਮੈਜਿਸਟਰੇਟ ਡਿਊਟੀ ਲੱਗੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਮੁਤਾਬਕ ਕਰੀਬ 27 ਮਕਾਨਾਂ, ਪਲਾਟਾਂ, ਕੋਠੀਆਂ ਦੀ ਕਾਨੂੰਨੀ ਪ੍ਰੀਕਿਰਿਆ ਪੂਰੀ ਕਰਕੇ ਕਬਜ਼ਾ ਲਿਆ ਜਾ ਰਿਹਾ ਹੈ ਅਤੇ ਪਲਾਟਾਂ ਦਾ ਬਣਦਾ ਮੁਆਵਜ਼ਾ ਪਹਿਲਾਂ ਹੀ ਮਨਜ਼ੂਰ ਹੋ ਚੁੱਕਾ ਹੈ ਪਰ ਮਾਲਕ ਇਹ ਮੁਆਵਜ਼ਾ ਨਹੀਂ ਚੁੱਕ ਰਹੇ। ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਜਰਨੈਲ ਸਿੰਘ ਦੁਨੇਕੇ ਤੇ ਹੋਰਾਂ ਨੇ ਦੱਸਿਆ ਕਿ ਕਈ ਪਰਵਾਸੀ ਪੰਜਾਬੀਆਂ ਨੇ ਇਨ੍ਹਾਂ ਪਲਾਟਾਂ ਵਿਚ ਕਰੋੜਾਂ ਰੁਪਏ ਖਰਚ ਕਰਕੇ ਕੋਠੀਆਂ ਉਸਾਰੀਆਂ ਹਨ ਅਤੇ ਕੋਠੀਆਂ ਬੰਦ ਪਈਆਂ ਹਨ ਅਤੇ ਵਿੱਚ ਘਰੇਲੂ ਸਮਾਨ ਪਿਆ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਡਿਬਰੂ ਜੇਲ੍ਹ ’ਚ ਬੰਦ ਅਤੇ ਹੁਣ ਪੰਜਾਬ ਦੀ ਜੇਲ੍ਹ ਵਿਚ ਬੰਦ ਗੁਰਮੀਤ ਸਿੰਘ ਦਾ ਕਰੋੜਾਂ ਰੁਪਏ ਮੁੱਲ ਦਾ ਫ਼ਰਨੀਚਰ ਦਾ ਸ਼ੋਅਰੂਮ ਵੀ ਨਿਗੂਣੀ ਕੀਮਤ ਵਿਚ ਐਕੁਆਇਰ ਕੀਤਾ ਗਿਆ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਕੌਮੀ ਮਾਰਗ ਉੱਤੇ ਉਨ੍ਹਾਂ ਦੇ ਵਪਾਰਕ ਪਲਾਟਾਂ ਦੀ ਮਾਰਕੀਟ ਕੀਮਤ ਤਕਰੀਬਨ 10 ਲੱਖ ਰੁਪਏ ਮਰਲਾ ਹੈ ਪਰ ਉਨ੍ਹਾਂ ਇੱਕ ਲੱਖ ਰੁਪਏ ਮਰਲਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਲੈਂਡ ਪੂਲਿੰਗ ਖ਼ਿਲਾਫ਼ ਇਕਜੁੱਟ ਹੋਈਆਂ ਕਿਸਾਨ ਜੱਥੇਬੰਦੀਆਂ

Advertisement

ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਿਸਾਨ ਜਥੇਬੰਦੀਆਂ-ਸੰਘਰਸ਼ ਵਿੱਢਣ ਲਈ ਇਕਜੁੱਟ ਹੋਈਆਂ ਹਨ। ਇਥੇ ਸਥਾਨਕ ਸਿਵਲ ਸੁਸਾਇਟੀ ਵੱਲੋਂ ਕਰਵਾਏ ਸੈਮੀਨਾਰ ਵਿੱਚ ਮਤਾ ਪਾਸ ਕਰਕੇ ਸੂਬਾ ਸਰਕਾਰ ਦੀ ਇਸ ਨੀਤੀ ਨੂੰ ਕਿਸਾਨ ਅਤੇ ਲੋਕ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ.ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਜ਼ਮੀਨ ਦੀ ਉਪਜਾਊ ਸ਼ਕਤੀ ਦੇਸ਼ ਲਈ ਵਰਦਾਨ ਹੈ ਪਰ ਕੇਂਦਰ ਅਤੇ ਰਾਜ ਸਰਕਾਰ ਸਾਜਿਸ਼ ਤਹਿਤ ਪੰਜਾਬ ਦੇ ਲੋਕਾਂ ਦੀ ਅਣਖ ਨੂੰ ਖਤਮ ਕਰਨ ਲਈ ਅਤੇ ਸਰਮਾਏਦਾਰਾਂ ਦੀਆਂ ਜੇਬਾਂ ਭਰਨ ਲਈ ਇਸ ਪਾਲਸੀ ਤਹਿਤ ਜ਼ਮੀਨਾਂ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਪਰ ਪੰਜਾਬੀ ਇਸ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘੱਲਕਲਾਂ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਬੀਕੇਯੂ ਬ੍ਰਾਹਮਕੇ ਤੋਂ ਜੱਥੇਦਾਰ ਤੋਤਾ ਸਿੰਘ, ਬੀਕੇਯੂ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਬੀਕੇਯੂ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਬੀਕੇਯੂ ਰਾਜੇਵਾਲ ਦੇ ਆਗੂ ਮਨਪ੍ਰੀਤ ਸਿੰਘ ਆਦਿ ਨੇ ਲੈਂਡ ਪੂਲਿੰਗ ਪਾਲਸੀ ਨੂੰ ਸਿਰੇ ਤੋਂ ਨਕਾਰਦੇ ਇਸ ਨੂੰ ਕਿਸਾਨ ਅਤੇ ਆਮ ਲੋਕਾਂ ਵਿਰੋਧੀ ਗਰਦਾਨਿਆ। ਉਨ੍ਹਾਂ ਕਿਹਾ ਕਿ ਏਕੇ ਨਾਲ ਹੀ ਇਸ ਸੰਘਰਸ਼ ਵਿੱਚ ਜਿੱਤ ਸੰਭਵ ਹੈ।

Advertisement