ਦੂਸ਼ਿਤ ਪਾਣੀ ਕਾਰਨ ਪ੍ਰੇਮ ਨਗਰ ਵਾਸੀਆਂ ਦਾ ਕੋਟਕਪੂਰਾ ਤੋਂ ਮੋਹ ਭੰਗ ਹੋਇਆ
ਸ਼ਹਿਰ ਵਾਸੀ ਬਲਜੀਤ ਸਿੰਘ ਅਤੇ ਉਦੈ ਰਣਦੇਵ ਨੇ ਦੱਸਿਆ ਕਿ ਪ੍ਰੇਮ ਨਗਰ ਸਣੇ ਪੁਰਾਣੇ ਸ਼ਹਿਰ ਅਤੇ ਦੁਰਗਾ ਮਾਤਾ ਮੰਦਿਰ ਨੇੜਲੀਆਂ ਗਲੀਆਂ ਵਿੱਚ ਮੀਂਹ ਦੌਰਾਨ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਓਵਰਫਲੋਅ ਹੋਣਾ ਸ਼ੁਰੂ ਹੋਇਆ ਹੈ, ਜੋ ਹਾਲੇ ਤੱਕ ਬੰਦ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਸਵੇਰੇ ਸਕੂਲ ਜਾਣ ਵੇਲੇ ਜਾ ਫਿਰ ਛੁੱਟੀ ਵੇਲੇ ਹਰ ਰੋਜ਼ ਬੱਚੇ ਅਤੇ ਮਾਪੇ ਇਸ ਪਾਣੀ ਵਿੱਚ ਡਿੱਗਦੇ ਆਮ ਹੀ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ, ਸੀਵਰੇਜ ਬੋਰਡ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਹ ਕਈ ਵਾਰ ਮਿਲ ਚੁੱਕੇ ਹਨ ਪਰ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ।
ਸੀਵਰੇਜ ਦੀ ਸਫ਼ਾਈ ਜਾਰੀ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਵਰੇਜ ਕਈ ਗਲੀਆਂ ਵਿੱਚ ਜਾਮ ਹੋਣ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਦੀ ਸਫਾਈ ਕਰਵਾਈ ਗਈ ਤਾਂ ਦੇਖਿਆ ਕਿ ਕਈ ਲੋਕਾਂ ਨੇ ਰਜਾਈਆਂ, ਸਿਰਹਾਣੇ ਤੱਕ ਸੀਵਰੇਜ ਵਿੱਚ ਸੁੱਟੇ ਹੋਏ ਸਨ, ਜਿਸ ਕਾਰਨ ਇਹ ਬੰਦ ਹੋਇਆ। ਉਨ੍ਹਾਂ ਦੱਸਿਆ ਕਿ ਹੁਣ ਸੀਵਰੇਜ ਦੀ ਸਫਾਈ ਦਾ ਕੰਮ ਜਾਰੀ ਹੈ ਇੱਕ-ਇੱਕ ਮੁਹੱਲੇ ’ਚ ਇੱਕ-ਇੱਕ ਗਲੀ ਕਰਕੇ ਲਗਾਤਾਰ ਸਫਾਈ ਕੀਤੀ ਜਾ ਰਹੀ ਹੈ।