ਰੈੱਡ ਰਿਬਨ ਕਲੱਬਾਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ. ਮਲਕੀਤ ਸਿੰਘ ਦੀ ਅਗਵਾਈ ਹੇਠ ਇਥੇ ਜ਼ਿਲ੍ਹੇ ਦੇ ਕਾਲਜਾਂ ਵਿੱਚ ਬਣੇ 25 ਰੈੱਡ ਰਿਬਨ ਕਲੱਬਾਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਮੇਕਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਉਪਰਾਲਿਆਂ ਤਹਿਤ ਪੀਅਰ ਐਜੂਕੇਟਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ, ਐੱਚ ਆਈ ਵੀ ਰੋਕਥਾਮ, ਵਾਲੰਟੀਅਰ ਖੂਨਦਾਨ ਆਦਿ ਵਿਸ਼ਿਆਂ ਬਾਰੇ ਸੁਚੇਤ ਕਰਨ ਲਈ ਸਮੇਂ-ਸਮੇਂ ’ਤੇ ਪ੍ਰੋਗਰਾਮ ਕਰਵਾਏ ਗਏ ਹਨ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਾਹਿਬ ਕਮਲਪ੍ਰੀਤ ਸਿੰਘ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਅਤੇ ਸੁਰਿੰਦਰ ਕੌਰ ਮਾਤਾ ਸੁੰਦਰੀ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਮੀਤ ਸਿੰਘ ਅਤੇ ਉਪਾਸ਼ਨਾ ਨੇ ਕ੍ਰਮਵਾਰ ਦੂਜੀ ਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਸਲੋਗਨ ਮੁਕਾਬਲੇ ਵਿੱਚ ਗੀਤਾ ਰਾਣੀ ਸਰਕਾਰੀ ਨਹਿਰੂ ਕਾਲਜ ਪਹਿਲੇ, ਰਾਜਵਿੰਦਰ ਕੌਰ ਸਰਕਾਰੀ ਨਹਿਰੂ ਕਾਲਜ ਅਤੇ ਖੁਸ਼ਪ੍ਰੀਤ ਕੌਰ ਮਾਤਾ ਸੁੰਦਰੀ ਕਾਲਜ ਨੇ ਦੂਜਾ ਸਥਾਨ ਹਾਸਿਲ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ,ਪ੍ਰੋ. ਬਲਜੀਤ ਸਿੰਘ ਗਰੇਵਾਲਾ, ਮਨਦੀਪ ਕੌਰ, ਲੱਖਾ ਸਿੰਘ, ਬੇਅੰਤ ਕੌਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਮੌਜੂਦ ਸਨ।
