ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ਾ ਤਸਕਰ ਦਾ ਪੁਲੀਸ ਰਿਮਾਂਡ

ਸੀਈਏ ਡੱਬਵਾਲੀ ਅਤੇ ਸਾਈਬਰ ਸੈੱਲ ਨੇ 2.638 ਕਿਲੋ ਅਫੀਮ ਬਰਾਮਦਗੀ ਮਾਮਲੇ ’ਚ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਅੰਤਰਰਾਜੀ ਨਸ਼ਾ ਤਸਕਰ ਫੂਲਚੰਦ ਉਰਫ ‘ਧਾਕੜ’ ਵਾਸੀ ਨੀਮਚ (ਮੱਧਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅਦਾਲਤ ’ਚ ਪੇਸ਼ ਕਰਕੇ ਉਸਦਾ ਚਾਰ ਰੋਜ਼ਾ ਰਿਮਾਂਡ ਲਿਆ...
Advertisement

ਸੀਈਏ ਡੱਬਵਾਲੀ ਅਤੇ ਸਾਈਬਰ ਸੈੱਲ ਨੇ 2.638 ਕਿਲੋ ਅਫੀਮ ਬਰਾਮਦਗੀ ਮਾਮਲੇ ’ਚ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਅੰਤਰਰਾਜੀ ਨਸ਼ਾ ਤਸਕਰ ਫੂਲਚੰਦ ਉਰਫ ‘ਧਾਕੜ’ ਵਾਸੀ ਨੀਮਚ (ਮੱਧਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅਦਾਲਤ ’ਚ ਪੇਸ਼ ਕਰਕੇ ਉਸਦਾ ਚਾਰ ਰੋਜ਼ਾ ਰਿਮਾਂਡ ਲਿਆ ਹੈ। ਸੀਈਏ ਡੱਬਵਾਲੀ ਦੇ ਮੁਖੀ ਰਾਜਪਾਲ ਨੇ ਦੱਸਿਆ ਕਿ 28 ਅਪਰੈਲ ਨੂੰ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਤਸਕਰਾਂ ਦਿਨੇਸ਼ (ਨੀਮਚ) ਤੇ ਜਸਵੀਰ ਉਰਫ ਜੱਸੀ (ਹਨੂੰਮਾਨਗੜ੍ਹ) ਨੂੰ 2.638 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਨਾਂ ਖੁਲਾਸਾ ਕੀਤਾ ਸੀ ਕਿ ਉਹ ਇਹ ਅਫੀਮ ਫੂਲਚੰਦ ਉਰਫ ਧਾਕੜ ਤੋਂ ਖਰੀਦੇ ਕੇ ਲਿਆਏ ਸਨ।

Advertisement
Advertisement