ਲਾਰੈਂਸ ਬਿਸ਼ਨੋਈ ਦੇ ਘਰ ’ਤੇ ਪੁਲੀਸ ਦਾ ਛਾਪਾ
ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਕਥਿਤ ਇੱਕ ਰਾਜਸਥਾਨ ਦੇ ਕਾਂਗਰਸੀ ਨੇਤਾ ਦੇ ਘਰ ‘ਤੇ ਹਮਲਾ ਕੀਤਾ ਹੈ। ਇਸੇ ਹਤਿਤ ਅੱਜ ਰਾਜਸਥਾਨ ਪੁਲੀਸ ਨੇ ਅਬੋਹਰ ਦੇ ਦੁਤਾਰਾਂਵਾਲੀ ਪਿੰਡ ਵਿੱਚ ਲਾਰੈਂਸ ਬਿਸ਼ਨੋਈ ਦੇ ਜੱਦੀ ਪਿੰਡ ’ਤੇ ਛਾਪਾ ਮਾਰਿਆ ਅਤੇ ਕਈ ਘੰਟਿਆਂ ਤੱਕ ਡੂੰਘਾਈ ਨਾਲ ਜਾਂਚ ਕੀਤੀ। ਪੁਲੀਸ ਸੂਤਰਾਂ ਅਨੁਸਾਰ ਬੀਕਾਨੇਰ ਵਿੱਚ ਕਾਂਗਰਸ ਨੇਤਾ ਧਨਪਤ ਛਿਆਲ ਅਤੇ ਕਾਰੋਬਾਰੀ ਸੁਖਦੇਵ ਛਿਆਲ ਦੇ ਘਰ ‘ਤੇ ਗੋਲੀਬਾਰੀ ਹੋਈ ਹੈ ਅਤੇ ਲਾਰੈਂਸ ਗੈਂਗ ਦੇ ਗੈਂਗਸਟਰ ਹੈਰੀ ਬਾਕਸਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਦੀ ਇਸ ਕਾਰਵਾਈ ਨੂੰ ਅਪਰਾਧੀਆਂ ਦੀ ਗੈਰ-ਕਾਨੂੰਨੀ ਕਮਾਈ ਅਤੇ ਨੈੱਟਵਰਕ ਨੂੰ ਤੋੜਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅੱਜ ਸ੍ਰੀ ਗੰਗਾਨਗਰ ਦੀ ਪੁਲੀਸ ਨੇ ਲਾਰੈਂਸ ਬਿਸ਼ਰੋਈ ਦੇ ਘਰ ਜਾ ਕੇ ਜਾਂਚ ਕੀਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲਕਰਨ ਸਮੇਤ ਘਰ ਤੇ ਜਾਇਦਾਦ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਪੁਲੀਸ ਨੇ ਰੋਹਿਤ ਗੋਦਾਰਾ, ਅਮਿਤ ਪੰਡਿਤ ਅਤੇ ਕਾਰਤਿਕ ਜਾਖੜ ਤੇ ਵਿਸ਼ਾਲ ਪਚਾਰ ਦੇ ਘਰ ਵੀ ਛਾਪੇਮਾਰੀ ਕੀਤੀ।