ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ
ਮਾਨਸਾ: ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਨਸਾ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਹੱਕੀ ਮੰਗਾਂ-ਮਸਲਿਆਂ ਨੂੰ ਲੈ ਕੇ ਕੀਤੀ ਇਕੱਤਰਤਾ ਦੌਰਾਨ ਮਤੇ ਪਾਸ ਕੀਤੇ ਗਏ। ਇਸ ਤੋਂ ਪਹਿਲਾਂ ਪਿਛਲੇ ਮਾਂਹ ਵਿਛੜੇ ਸਾਥੀ ਕਰਮਜੀਤ ਸਿੰਘ ਮਾਨਸਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਨਵੇਂ ਪੈਨਸ਼ਨਰ ਗਮਦੂਰ...
Advertisement
ਮਾਨਸਾ: ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਨਸਾ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਹੱਕੀ ਮੰਗਾਂ-ਮਸਲਿਆਂ ਨੂੰ ਲੈ ਕੇ ਕੀਤੀ ਇਕੱਤਰਤਾ ਦੌਰਾਨ ਮਤੇ ਪਾਸ ਕੀਤੇ ਗਏ। ਇਸ ਤੋਂ ਪਹਿਲਾਂ ਪਿਛਲੇ ਮਾਂਹ ਵਿਛੜੇ ਸਾਥੀ ਕਰਮਜੀਤ ਸਿੰਘ ਮਾਨਸਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਨਵੇਂ ਪੈਨਸ਼ਨਰ ਗਮਦੂਰ ਸਿੰਘ ਮਾਨਸਾ, ਮਨੋਹਰ ਲਾਲ ਭੀਖੀ, ਨਾਇਬ ਸਿੰਘ ਫੌਜੀ ਰਾਏਪੁਰ, ਦਰਸ਼ਨ ਸਿੰਘ ਭੈਣੀਬਾਘਾ ਅਤੇ ਹਰਪਾਲ ਸਿੰਘ ਭਾਗੀਬਾਂਦਰ ਦਾਹਾਰ ਪਾ ਕੇ ਸਵਾਗਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਦੱਸਿਆ ਕਿ 1.1.2016 ਤੋਂ ਬਾਅਦ ਸੇਵਾ ਮੁਕਤ ਹੋਏ ਮੁਲਾਜ਼ਮਾਂ ਦਾ ਰਹਿੰਦਾ ਏਰੀਅਰ ਦੇਣ ਲਈ ਜ਼ਿਲ੍ਹਾ ਪੁਲੀਸ ਦਫ਼ਤਰ ਮਾਨਸਾ ਵੱਲੋਂ ਲੋੜੀਂਦੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰੀਤਮ ਸਿੰਘ ਬੁਢਲਾਡਾ, ਸੁਖਵਿੰਦਰ ਸਿੰਘ ਧਾਲੀਵਾਲ, ਬੰਤ ਸਿੰਘ ਫੂਲਪੁਰੀ, ਬੂਟਾ ਸਿੰਘ ਤੇ ਦਰਸ਼ਨ ਕੁਮਾਰ ਗੇਹਲੇ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ
Advertisement
Advertisement