ਦੋ ਮਹੀਨੇ ਤੋਂ ਲਾਪਤਾ ਲੜਕੀ ਪੁਲੀਸ ਨੇ ਲੱਭੀ
ਕਰੀਬ ਦੋ ਮਹੀਨੇ ਪਹਿਲਾਂ ਘਰੋਂ ਸਕੂਲ ਪੜ੍ਹਨ ਗਈ ਨੇੜਲੇ ਪਿੰਡ ਮਾਖਾ ਚਹਿਲਾਂ ਦੀ 11ਵੀਂ ਜਮਾਤ ਵਿੱਚ ਪੜ੍ਹਦੀ ਲਾਪਤਾ ਹੋਈ ਨਾਬਾਲਗ ਲੜਕੀ ਨੂੰ ਪੁਲੀਸ ਨੇ ਲੱਭ ਲਿਆਂਦਾ ਹੈ। ਮਾਪਿਆਂ ਅਤੇ ਲੜਕੀ ਨੂੰ ਲੱਭਣ ਦੀ ਮੰਗ ਨੂੰ ਲੈ ਕੇ ਥਾਣਾ ਜੋਗਾ ਮੂਹਰੇ...
Advertisement
ਕਰੀਬ ਦੋ ਮਹੀਨੇ ਪਹਿਲਾਂ ਘਰੋਂ ਸਕੂਲ ਪੜ੍ਹਨ ਗਈ ਨੇੜਲੇ ਪਿੰਡ ਮਾਖਾ ਚਹਿਲਾਂ ਦੀ 11ਵੀਂ ਜਮਾਤ ਵਿੱਚ ਪੜ੍ਹਦੀ ਲਾਪਤਾ ਹੋਈ ਨਾਬਾਲਗ ਲੜਕੀ ਨੂੰ ਪੁਲੀਸ ਨੇ ਲੱਭ ਲਿਆਂਦਾ ਹੈ। ਮਾਪਿਆਂ ਅਤੇ ਲੜਕੀ ਨੂੰ ਲੱਭਣ ਦੀ ਮੰਗ ਨੂੰ ਲੈ ਕੇ ਥਾਣਾ ਜੋਗਾ ਮੂਹਰੇ 56 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਕਿਸਾਨਾਂ ਅਤੇ ਪਿੰਡ ਵਾਸੀਆਂ ਬਿਨਾਂ ਮੈਡੀਕਲ ਜਾਂਚ ਦੇ ਲੜਕੀ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਧਰਨਾਕਾਰੀਆਂ ਅਨੁਸਾਰ ਪੁਲੀਸ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਏ ਤਾਂ ਇਸ ਉਪਰੰਤ ਉਹ ਆਪਣੀ ਲੜਕੀ ਨੂੰ ਘਰ ਲੈਕੇ ਜਾਣਗੇ। ਡੀਐਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਲਾਪਤਾ ਹੋਈ ਲੜਕੀ ਪੁਲੀਸ ਨੂੰ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਪੜਤਾਲ ਕਰਨ ਤੋਂ ਬਾਅਦ ਉਸ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਜਾਵੇਗਾ।
Advertisement
Advertisement