ਕੋਟਫੱਤਾ ’ਚ ਕਬੱਡੀ-ਲੀਗ ਦੌਰਾਨ ਖਿਡਾਰੀਆਂ ਨੇ ਜੌਹਰ ਦਿਖਾਏ
ਇਨਡੋਰ ਸਟੇਡੀਅਮ ਦਾ ਜਲਦੀ ਸ਼ੁਰੂ ਹੋਵੇਗਾ ਕੰਮ: ਪਰਮਜੀਤ ਕੋਟਫੱਤਾ
Advertisement
ਪਿੰਡ ਕੋਟਫੱਤਾ ਵਿੱਚ ਇੱਕ ਰੋਜ਼ਾ ਕਬੱਡੀ-ਲੀਗ ਵਿੱਚ ਕਈ ਪਿੰਡਾਂ ਦੀਆਂ ਟੀਮਾਂ ਨੇ ਕਬੱਡੀ ਓਪਨ ਦੇ ਮੈਚਾਂ ਵਿੱਚ ਜੌਹਰ ਦਿਖਾਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਹਲਕਾ ਬਠਿੰਡਾ-ਦਿਹਾਤੀ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਅਤੇ ‘ਆਪ’ ਕਿਸਾਨ ਵਿੰਗ ਦੇ ਸਟੇਟ ਸਕੱਤਰ ਪਰਮਜੀਤ ਸਿੰਘ ਕੋਟਫੱਤਾ, ਜੋ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਹਨ, ਨੇ ਹਾਜ਼ਰੀ ਭਰੀ।
ਵਿਸ਼ੇਸ਼ ਮਹਿਮਾਨ ਵਜੋਂ ਬਿਕਰਮ ਸਿੰਘ ਪ੍ਰਧਾਨ ਨਗਰ ਕੌਂਸਲ ਕੋਟਫੱਤਾ, ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਅਤੇ ਰੇਸਮ ਸਿੰਘ ਔਲਖ, ਪ੍ਰਧਾਨ ਸਹਿਕਾਰੀ ਖੇਤੀਬਾੜੀ ਸਭਾ ਕੋਟਫੱਤਾ ਸ਼ਾਮਲ ਹੋਏ। ਟੂਰਨਮੈਂਟ ਦੌਰਾਨ ਜੇਤੂ ਟੀਮ ਲਈ ਪਹਿਲਾ ਇਨਾਮ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਲੈਂਡ ਮਾਰਕ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਕੋਟਫੱਤਾ ਲਈ 25 ਲੱਖ ਰੁਪਏ ਦੀ ਲਾਗਤ ਨਾਲ ਜਿਮ ਅਤੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਟੇਡੀਅਮ ਮਨਜ਼ੂਰ ਕੀਤਾ ਗਿਆ ਹੈ, ਜਿਸ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਕਬੱਡੀ ਲੀਗ ਦੇ ਪ੍ਰਬੰਧਕ ਅਨੂ ਸ਼ਰਮਾ, ਜਸਕਰਨ ਸੰਧੂ, ਦਿਲਬਾਗ ਢਿੱਲੋਂ, ਅਮਨਦੀਪ ਢਿੱਲੋਂ ਅਤੇ ਭਿੰਦਾ ਭਾਊ ਨੇ ਜ਼ਿੰਮੇਵਾਰੀ ਨਿਭਾਈ।
Advertisement
Advertisement