ਕੌਮੀ ਖੇਡਾਂ ਲਈ ਚੁਣੇ ਖਿਡਾਰੀ ਸਨਮਾਨਿਤ
ਪੰਜਾਬ ਪੱਧਰੀ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ‘ਏਕਲਵਿਆ ਕਾਨਵੈਂਟ ਸਕੂਲ ਗੰਗਾ-ਅਬਲੂ’ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵੱਲੋਂ ਇੱਥੇ ਵਿਵੇਕ ਆਸ਼ਰਮ ’ਚ ਸਨਮਾਨ ਸਮਾਰੋਹ ਦੌਰਾਨ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਨੇ ਖਿਡਾਰੀਆਂ ਨੂੰ...
Advertisement
ਪੰਜਾਬ ਪੱਧਰੀ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ‘ਏਕਲਵਿਆ ਕਾਨਵੈਂਟ ਸਕੂਲ ਗੰਗਾ-ਅਬਲੂ’ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵੱਲੋਂ ਇੱਥੇ ਵਿਵੇਕ ਆਸ਼ਰਮ ’ਚ ਸਨਮਾਨ ਸਮਾਰੋਹ ਦੌਰਾਨ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਨੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਮੇਜ਼ਬਾਨ ਕਲੱਬ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਤੇ ਕੋਚ ਦਵਿੰਦਰ ਬਾਬੂ ਨੇ ਦੱਸਿਆ ਕਿ ਰਾਜ ਪੱਧਰੀ ‘ਜੈਵਲਿਨ ਥਰੋ’ ਮੁਕਾਬਲਿਆਂ ’ਚ ਵਿਦਿਆਰਥੀ ਕਰਮਜੀਤ ਸਿੰਘ ਤੇ ਰਨਪ੍ਰਤਾਪ ਸਿੰਘ ਨੇ ਬਾਜ਼ੀ ਮਾਰੀ। ਗਰੀਕੋ ਰੋਮਨ ਕੁਸ਼ਤੀ ਖਿਡਾਰੀਆਂ ਨੇ ਕਾਂਸੀ ਦੇ ਤਗਮੇ ਤੋਂ ਇਲਾਵਾ ਰੈਸਲਿੰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਜਗ੍ਹਾ ਬਣਾਈ। ਇਸ ਮੌਕੇ ਪ੍ਰਿੰਸੀਪਲ ਰਜਨੀ ਜਿੰਦਲ, ਵਿਵੇਕ ਆਸ਼ਰਮ ਦੇ ਸੰਚਾਲਕ ਮਾਤਾ ਰਜਨੀ ਦੇਵੀ, ਪ੍ਰੈੱਸ ਸਕੱਤਰ ਗੁਰਮੀਤ ਪਾਲ ਸ਼ਰਮਾ, ਪਰਮਜੀਤ ਸਿੰਘ, ਅਮਰੀਕ ਸਿੰਘ, ਕਰਮਜੀਤ ਸ਼ਰਮਾ ਆਦਿ ਹਾਜ਼ਰ ਸਨ।
Advertisement
Advertisement
