ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ’ਚ ਪਾਣੀ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਅਤੇ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਰੁੱਕ-ਰੁਕਕੇ ਪੈ ਰਹੇ ਮੀਂਹ ਕਰਕੇ ਘੱਗਰ ਵਿੱਚ ਪਾਣੀ ਦਾ ਪੱਧਰ ਦੋ ਫੁੱਟ ਹੋ ਵਧ ਗਿਆ ਹੈ, ਜਿਸ ਕਰਕੇ ਮਾਲਵਾ ਖਿੱਤੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ...
ਘੱਗਰ ਦੇ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ।
Advertisement

ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਅਤੇ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਰੁੱਕ-ਰੁਕਕੇ ਪੈ ਰਹੇ ਮੀਂਹ ਕਰਕੇ ਘੱਗਰ ਵਿੱਚ ਪਾਣੀ ਦਾ ਪੱਧਰ ਦੋ ਫੁੱਟ ਹੋ ਵਧ ਗਿਆ ਹੈ, ਜਿਸ ਕਰਕੇ ਮਾਲਵਾ ਖਿੱਤੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘੱਗਰ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਦੌਰਾਨ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਨੇ ਘੱਗਰ ਦੇ ਕਿਨਾਰਿਆਂ ਨੂੰ ਦਿਨ-ਰਾਤ ਮਜ਼ਬੂਤ ਕਰਨ ਵਿੱਚ ਲੱਗੇ ਨੌਜਵਾਨਾਂ ਅਤੇ ਕਿਸਾਨਾਂ ਦੇ ਪਸਤ ਕਰ ਧਰਿਆ ਹੈ।

ਵੇਰਵਿਆਂ ਅਨੁਸਾਰ ਚੰਡੀਗੜ੍ਹ ਅਤੇ ਪਹਾੜੀ ਇਲਾਕਿਆਂ ਵਿਚ ਮੀਂਹ ਪੈਣ ਤੋਂ ਬਾਅਦ ਉਸ ਦਾ ਪਾਣੀ 2 ਦਿਨਾਂ ਦੇ ਵਕਫੇ ਬਾਅਦ ਇੱਥੇ ਪੁੱਜਦਾ ਹੈ। ਮੰਗਲਵਾਰ ਨੂੰ ਸਰਦੂਲਗੜ੍ਹ ਅਤੇ ਬੁਢਲਾਡਾ,ਮਾਨਸਾ ਅਤੇ ਪਹਾੜੀ ਇਲਾਕਿਆਂ ਵਿਚ ਜ਼ੋਰਦਾਰ ਮੀਂਹ ਪਿਆ ਅਤੇ ਸ਼ਾਮ ਤੱਕ ਰੁਕ ਰੁਕਕੇ ਤੇਜ਼ ਬਾਰਿਸ਼ ਹੁੰਦੀ ਰਹੀ,ਜਿਸ ਨਾਲ ਆਉਂਦੇ ਦਿਨਾਂ ਵਿਚ ਪਾਣੀ ਦਾ ਪੱਧਰ ਮੁੜ ਵਧਣ ਦੀ ਸੰਭਾਵਨਾ ਅਤੇ ਡਰ ਬਣ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਲਗਾਤਾਰ ਚਾਂਦਪੁਰਾ ਸਾਈਫਨ ਦਾ ਨਿਰੀਖਣ ਕਰਨ ਉਪਰੰਤ ਘੱਗਰ ਵਿਚ ਵਧਦੇ ਪਾਣੀ ਤੇ ਚੌਕਸੀ ਰੱਖੀ ਜਾ ਰਹੀ ਹੈ ਅਤੇ ਲੋਕ ਅਤੇ ਪ੍ਰਸ਼ਾਸ਼ਨ ਅਧਿਕਾਰੀ ਠੀਕਰੀ ਪਹਿਰਾ ਲਗਾ ਕੇ ਘੱਗਰ ਦੇ ਵਧਦੇ ਘਟਦੇ ਪਾਣੀ ਤੇ ਨਿਗ੍ਹਾ ਰੱਖ ਰਹੇ ਹਨ, ਪਰ ਪਹਾੜਾਂ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਕਿਸੇ ਵੇਲੇ ਘੱਗਰ ਇਸ ਇਲਾਕੇ ਲਈ ਵਰਦਾਨ ਹੁੰਦਾ ਸੀ, ਪਰ ਅੱਜ ਜਾਨ ਦਾ ਖੌਫ ਬਣਿਆ ਹੋਇਆ ਹੈ।

Advertisement

ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਘੱਗਰ ਦਰਿਆ ਦੀ ਨਜ਼ਰਸ਼ਾਨੀ ਕੀਤੀ ਜਾ ਰਹੀ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘੱਗਰ ਦੇ ਕਿਨਾਰਿਆਂ ਦਾ ਮੁਆਇਨਾ ਕਰਨ ਤੋਂ ਬਾਅਦ ਦੱਸਿਆ ਕਿ ਘੱਗਰ ਵਿੱਚ ਚੱਲ ਰਹੇ ਬੇਮੁਹਾਰੇ ਪਾਣੀ ਨੂੰ ਟੁੱਟਣ ਤੋਂ ਬਚਾਉਣ ਲਈ ਦੋਨਾਂ ਪਾਸੇ ਕਿਨਾਰਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਕਾਰਜ ਲਗਾਤਾਰ ਚੱਲ ਰਿਹਾ ਹੈ। ਲੋਕ ਘੱਗਰ ਨੂੰ ਇੱਕ ਜੰਗ ਵਾਂਗ ਲੈਕੇ ਦਿਨ-ਰਾਤ ਪਹਿਰੇਦਾਰੀ ਕਰ ਰਹੇ ਹਨ।

ਹੜ੍ਹ ਰੋਕਣ ਲਈ ਮਜ਼ਦੂਰਾਂ ਨੇ ਮੋਰਚਾ ਸੰਭਾਲਿਆ

ਸਿਰਸਾ (ਪ੍ਰਭੂ ਦਿਆਲ): ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਜਿਥੇ ਪਿੰਡਾਂ ਦੇ ਕਿਸਾਨ ਦਿਨ ਰਾਤ ਇਕ ਕਰ ਰਹੇ ਹਨ ਉਥੇ ਹੀ ਹੁਣ ਮਨਰੇਗਾ ਮਜ਼ਦੂਰਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਮਨਰੇਗਾ ਮਜ਼ਦੂਰਾਂ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ’ਚ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਜੁਟੀਆਂ ਹੋਈਆਂ ਹਨ। ਘੱਗਰ ਦੇ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਦੀ ਸੁਰੱਖਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਜਾਣਕਾਰੀ ਅਨੁਸਾਰ ਘੱਗਰ ਵਿੱਚ ਪਾਣੀ ਦੇ ਪੱਧਰ ’ਤੇ ਕੱਲ੍ਹ ਨਾਲੋਂ ਅੱਜ ਕੁਝ ਵਾਧਾ ਹੋਇਆ ਹੈ। ਅੱਜ ਦੁਪਹਿਰ 12 ਵਜੇ ਤੱਕ ਸਰਦੂਲਗੜ੍ਹ ਪੁਆਇੰਟ ’ਤੇ 27600 ਕਿਊਸਿਕ ਪਾਣੀ ਵਹਿ ਰਿਹਾ ਹੈ ਅਤੇ ਓਟੂ ਤੋਂ 17500 ਕਿਊਸਿਕ ਪਾਣੀ ਹੇਠਾਂ ਰਾਜਸਥਾਨ ਵੱਲ ਛੱਡਿਆ ਜਾ ਰਿਹਾ ਹੈ। ਐਸਡੀਐਮ ਰਾਜਿੰਦਰ ਕੁਮਾਰ ਵੱਲੋਂ ਅੱਜ ਘੱਗਰ ਨਦੀ ਦੇ ਬੰਨ੍ਹਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇਜ਼ਾਡੇਲਾ, ਮੱਲੇਵਾਲਾ, ਸਹਾਰਨੀ, ਖੈਰੇਕਾਂ, ਅਹਿਮਦਪੁਰ, ਮੀਰਪੁਰ, ਸੁਖਚੈਨ ਢਾਣੀ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਫਿਰ ਵੀ ਜੇਕਰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਘੱਗਰ ਨਦੀ ’ਤੇ ਪ੍ਰਸ਼ਾਸਨਿਕ ਟੀਮਾਂ ਵੀ ਤਾਇਨਾਤ ਹਨ। ਉਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਗਰ ਵਿੱਚ ਬੰਨ੍ਹ ਮਜ਼ਬੂਤ ਕਰਨ ’ਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ। ਜਿੱਥੇ ਬੰਨ੍ਹ ਕਮਜ਼ੋਰ ਦਿਖਾਈ ਦਿੰਦੇ ਹਨ ਉੱਥੇ ਮਿੱਟੀ ਭਰੀ ਜਾਣੀ ਚਾਹੀਦੀ ਹੈ।

Advertisement
Show comments