ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੇਲਵੇ ਸਟੇਸ਼ਨ ਨੇੜਲੇ ਮੰਦਰ ਨੂੰ ਹਟਾਉਣ ਦਾ ਲੋਕਾਂ ਵੱਲੋਂ ਵਿਰੋਧ

ਪੱਤਰ ਪ੍ਰੇਰਕ ਡੱਬਵਾਲੀ, 19 ਜੁਲਾਈ ਅੰਮ੍ਰਿਤ ਭਾਰਤ ਸਟੇਸ਼ਨ ਤਹਿਤ ਰੇਲਵੇ ਵੱਲੋਂ ਨਵੀਨੀਕਰਨ ਡਿਜ਼ਾਈਨ ਵਿੱਚ ਸਥਾਨਕ ਰੇਲਵੇ ਸਟੇਸ਼ਨ ਦੇ ਅੱਗੇ ਪਾਰਕ ਵਿੱਚ ਦਹਾਕਿਆਂ ਪੁਰਾਣੇ ਮੰਦਰ ਨੂੰ ਹਟਾਉਣ ਦੇ ਫੈਸਲੇ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਅੱਜ ਰੋਸ ਪ੍ਰਗਟ ਕੀਤਾ। ਅੱਜ ਰੇਲਵੇ ਦੇ ਅਧਿਕਾਰੀਆਂ...
ਮੰਦਰ ਹਟਾਉਣ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰ ਵਾਸੀ। -ਫੋਟੋ: ਸ਼ਾਂਤ
Advertisement

ਪੱਤਰ ਪ੍ਰੇਰਕ

ਡੱਬਵਾਲੀ, 19 ਜੁਲਾਈ

Advertisement

ਅੰਮ੍ਰਿਤ ਭਾਰਤ ਸਟੇਸ਼ਨ ਤਹਿਤ ਰੇਲਵੇ ਵੱਲੋਂ ਨਵੀਨੀਕਰਨ ਡਿਜ਼ਾਈਨ ਵਿੱਚ ਸਥਾਨਕ ਰੇਲਵੇ ਸਟੇਸ਼ਨ ਦੇ ਅੱਗੇ ਪਾਰਕ ਵਿੱਚ ਦਹਾਕਿਆਂ ਪੁਰਾਣੇ ਮੰਦਰ ਨੂੰ ਹਟਾਉਣ ਦੇ ਫੈਸਲੇ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਅੱਜ ਰੋਸ ਪ੍ਰਗਟ ਕੀਤਾ। ਅੱਜ ਰੇਲਵੇ ਦੇ ਅਧਿਕਾਰੀਆਂ ਦੇ ਸਨਮੁੱਖ ਸ਼ਹਿਰ ਵਾਸੀਆਂ ਨੇ ਮੰਦਰ ਹਟਾਉਣ ਦੀ ਤਜਵੀਜ਼ ’ਤੇ ਭਾਰੀ ਰੋਸ ਜਤਾਇਆ ਤੇ ਲੋਕ ਭਾਵਨਾਵਾਂ ਤਹਿਤ ਮੰਦਰ ਹਟਾਉਣ ਦੀ ਬਜਾਇ ਨਵੀਨੀਕਰਨ ਡਿਜ਼ਾਈਨ ਵਿੱਚ ਤਬਦੀਲੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਰੇਲਵੇ ਪਾਰਕ ਵਿੱਚ ਸੰਨ 1986 ਤੋਂ ਸ਼ਿਵ ਮੰਦਰ, ਸ਼ਨੀ ਮੰਦਰ ਅਤੇ ਬਾਲਾ ਜੀ ਮੰਦਰ ਸਮੇਤ ਕਾਫ਼ੀ ਮੂਰਤੀਆਂ ਸਥਾਪਤ ਹਨ।

ਹੁਣ ਰੇਲਵੇ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਤਹਿਤ ਡੱਬਵਾਲੀ ਦੇ ਮਾਡਰਨ ਰੇਲਵੇ ਸਟੇਸ਼ਨ ਵਿੱਚ 5.5 ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਬਦਲਾਅ ਕੀਤੇ ਜਾਣੇ ਹਨ। ਅੱਜ ਰੇਲਵੇ ਦੇ ਏਡੀਈਐੱਨ ਵਿਕਰਮ ਕੁਮਾਰ ਅਤੇ ਨਗਰ ਕੌਂਸਲ ਦੇ ਚੇਅਰਮੈਨ ਟੇਕ ਚੰਦ ਛਾਬੜਾ, ਉਪ ਚੇਅਰਮੇਨ ਅਮਨਦੀਪ ਬਾਂਸਲ ਅਤੇ ਸਾਬਕਾ ਕੌਂਸਲਰ ਵਿਨੋਦ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨਾਲ ਨਵੀਨੀਕਰਨ ਤੇ ਮੰਦਰ ਸਬੰਧੀ ਕਾਫ਼ੀ ਵਿਚਾਰ ਚਰਚਾ ਹੋਈ। ਏਡੀਈਐੱਨ ਨੇ ਕਿਹਾ ਕਿ ਨਵੀਨੀਕਰਨ ਵਿੱਚ ਮੰਦਰ ਨੂੰ ਹਟਾਉਣਾ ਪੈਣਾ ਹੈ। ਉਨ੍ਹਾਂ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੂੰ ਸਟੇਸ਼ਨ ਕੰਪਲੈਕਸ ਵਿੱਚ ਵੱਖਰੀ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਸ਼ਹਿਰ ਵਾਸੀਆਂ ਨੇ ਸਿਰੇ ਤੋਂ ਖਾਰਜ ਕਰਦਿਆਂ ਭਾਜਪਾ ਆਗੂ ਰਾਮ ਲਾਲ ਬਾਗੜੀ, ਨਰਿੰਦਰ ਸ਼ਰਮਾ, ਅਰੁਣ ਸ਼ਰਮਾ ਤੇ ਸਾਬਕਾ ਕੌਂਸਲਰ ਸੀਤਾ ਰਾਮ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੇ ਮੰਦਰ ਹਟਾਉਣ ਦਾ ਵਿਰੋਧ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ। ਭਾਜਪਾ ਆਗੂ ਰਾਮ ਲਾਲ ਬਾਗੜੀ ਨੇ ਕਿਹਾ ਕਿ ਮੰਦਰ ਬਣਾਉਣ ਵਾਲੀ ਸਰਕਾਰ ਦੇ ਰਾਜ ਵਿੱਚ ਮੰਦਰ ਨੂੰ ਹਟਾਉਣਾ ਸਰਕਾਰ ’ਤੇ ਵੱਡਾ ਕਲੰਕ ਹੋਵੇਗਾ। ਦੂਜੇ ਪਾਸੇ ਏਡੀਈਐੱਨ ਵਿਕਰਮ ਕੁਮਾਰ ਨੇ ਕਿਹਾ ਕਿ ਨਵੇਂ ਡਿਜ਼ਾਈਨ ਮੁਤਾਬਕ ਸਟੇਸ਼ਨ ਦੀ ਮੂਹਰਲੀ ਦਿੱਖ ਵਿੱਚ ਮੰਦਰ ਆਉਣ ਕਰ ਕੇ ਉਸ ਨੂੰ ਹਟਾਇਆ ਜਾਣਾ ਹੈ। ਸ਼ਹਿਰ ਵਾਸੀਆਂ ਨੂੰ ਮੰਦਰ ਲਈ ਉੱਥੇ ਹੀ ਵੱਖਰੀ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਮੰਦਰ ਦਾ ਨਿਰਮਾਣ ਸ਼ਹਿਰ ਵਾਸੀਆਂ ਨੂੰ ਆਪਣੇ ਪੱਧਰ ’ਤੇ ਕਰਨਾ ਹੋਵੇਗਾ। ਨਵੀਨੀਕਰਨ ਫਰਵਰੀ 2024 ਤੱਕ ਮੁਕੰਮਲ ਹੋਣਾ ਹੈ।

Advertisement
Tags :
ਸਟੇਸ਼ਨਹਟਾਉਣਨੇੜਲੇਮੰਦਰਰੇਲਵੇਲੋਕਾਂਵੱਲੋਂਵਿਰੋਧ
Show comments