ਟਰਾਈਡੈਂਟ ਦੀਵਾਲੀ ਮੇਲੇ ’ਚ ਲੋਕਾਂ ਵੱਲੋਂ ਖਰੀਦਦਾਰੀ
ਅੱਜ ਗਾਇਕ ਗੁਰਦਾਸ ਮਾਨ ਬੰਨ੍ਹਣਗੇ ਰੰਗ
Advertisement
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਨਿਰਦੇਸ਼ ’ਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਟਰਾਈਡੈਂਟ ਗਰੁੱਪ ਨੇ 13 ਅਕਤੂਬਰ ਤੱਕ ਚੱਲਣ ਵਾਲੇ ਦੀਵਾਲੀ ਮੇਲੇ ਨੂੰ 17 ਅਕਤੂਬਰ ਤੱਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਲਕੇ 14 ਅਕਤੂਬਰ ਨੂੰ ਟਰਾਈਡੈਂਟ ਦੀਵਾਲੀ ਮੇਲੇ ’ਚ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਗੀਤਾਂ ਨਾਲ ਰੰਗ ਬੰਨ੍ਹਣਗੇ। ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਵੱਲੋਂ 5 ਅਕਤੂਬਰ ਤੋਂ ਸ਼ੁਰੂ ਕੀਤੇ ਦੀਵਾਲੀ ਮੇਲੇ ’ਚ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਟਰਾਈਡੈਂਟ ਵੱਲੋਂ ਬਣਾਈਆਂ ਵਸਤਾਂ ਜਿਵੇਂ ਕਿ ਤੌਲੀਆ, ਬੈੱਡਸ਼ੀਟ, ਬਾਥਰੋਬ ਅਤੇ ਕੰਬਲ ਆਦਿ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਗੁਪਤਾ ਨੇ ਦੱਸਿਆ ਕਿ ਮੇਲੇ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਫੈਸ਼ਨ ਸ਼ੋਅ ਅਤੇ ਚੰਡੀਗੜ੍ਹ ਤੋਂ ਆਈ ਵੈਸਟਰਨ ਡਾਂਸ ਟਰੂਪ ਨੇ ਨ੍ਰਿਤ, ਕੋਰੀਓਗ੍ਰਾਫੀ ਅਤੇ ਡਰਾਮਿਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਬੱਚਿਆਂ ਲਈ ਝੂਲੇ ਅਤੇ ਊਠ ਸਵਾਰੀ, ਸਟੇਜ ’ਤੇ ਗਿੱਧਾ, ਭੰਗੜਾ ਅਤੇ ਸੰਗੀਤਕ ਪ੍ਰੋਗਰਾਮ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮੇਲੇ ਦੀ ਕਮਾਨ ਟਰਾਈਡੈਂਟ ਦੇ ਅਧਿਕਾਰੀਆਂ ਸਵੀਤਾ ਕਲਵਾਨੀਆ, ਐਡਮਿਨ ਹੈੱਡ ਰਮਣ ਚੌਧਰੀ, ਸਾਹਿਲ ਗੁਲਹਾਟੀ, ਰੋਹਣ ਭਾਰਗਵ, ਅਨੀਲ ਗੁਪਤਾ, ਚਰਨਜੀਤ ਸਿੰਘ ਤੇ ਮਨਜਿੰਦਰ ਆਦਿ ਸੰਭਾਲ ਰਹੇ ਹਨ।
Advertisement
Advertisement