ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਇਥੇ ਨਹਿਰ ਵਾਲਾ ਬੱਸ ਸਟੈਂਡ ਸ਼ਹਿਣਾ ਤੋਂ ਪੱਖੋ ਕੈਂਚੀਆਂ ਅਤੇ ਸ਼ਹਿਣਾ ਤੋਂ ਭਦੌੜ ਤੱਕ ਸੜਕ ’ਤੇ ਟੋਏ ਪਏ ਹੋਏ ਹਨ। ਅਗਸਤ-ਸਤੰਬਰ ਮਹੀਨੇ ਵਿੱਚ ਪਏ ਭਾਰੀ ਮੀਂਹ ਪਿੱਛੋਂ ਇਹ ਟੋਏ ਵਧ ਗਏ ਹਨ, ਥਾਂ-ਥਾਂ ਟੋਏ ਪੈਣ ਕਾਰਨ ਹਾਦਸੇ ਵੱਧ ਰਹੇ...
Advertisement
ਇਥੇ ਨਹਿਰ ਵਾਲਾ ਬੱਸ ਸਟੈਂਡ ਸ਼ਹਿਣਾ ਤੋਂ ਪੱਖੋ ਕੈਂਚੀਆਂ ਅਤੇ ਸ਼ਹਿਣਾ ਤੋਂ ਭਦੌੜ ਤੱਕ ਸੜਕ ’ਤੇ ਟੋਏ ਪਏ ਹੋਏ ਹਨ। ਅਗਸਤ-ਸਤੰਬਰ ਮਹੀਨੇ ਵਿੱਚ ਪਏ ਭਾਰੀ ਮੀਂਹ ਪਿੱਛੋਂ ਇਹ ਟੋਏ ਵਧ ਗਏ ਹਨ, ਥਾਂ-ਥਾਂ ਟੋਏ ਪੈਣ ਕਾਰਨ ਹਾਦਸੇ ਵੱਧ ਰਹੇ ਹਨ। ਅਕਸਰ ਹੀ ਵਾਹਨ ਚਾਲਕ ਸੰਤੁਲਨ ਖੋ ਬੈਠਦੇ ਹਨ ਤੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਕਾਲਾ ਸਿੰਘ ਉੱਪਲ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਇਸ ਸੜਕ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।
Advertisement
Advertisement
