ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ੀਰਾ ’ਚ ਲਾਵਾਰਸ ਪਸ਼ੂਆਂ ਕਾਰਨ ਹਾਦਸਿਆਂ ਤੋਂ ਲੋਕ ਔਖੇ

ਸਮੱਸਿਆ ਨਾਲ ਨਜਿੱਠਣ ਲਈ ਸਮਾਜ ਸੰਸਥਾਵਾਂ ਦੇ ਆਗੂਆਂ ਵੱਲੋਂ ਮੀਟਿੰਗ
ਜ਼ੀਰਾ ’ਚ ਮੀਟਿੰਗ ਕਰਦੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਆਗੂ।
Advertisement

ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਦੀ ਵਧਦੀ ਗਿਣਤੀ ਲੋਕਾਂ ਲਈ ਭਾਰੀ ਮੁਸੀਬਤ ਬਣਦੀ ਜਾ ਰਹੀ ਹੈ।

ਪਿੰਡਾਂ ਦੇ ਕੁਝ ਲੋਕ ਘਰ ਵਿੱਚ ਪਾਲੇ ਪਸ਼ੂਆਂ ਨੂੰ ਦੁੱਧ ਲੈਣ ਤੋਂ ਬਾਅਦ ਜ਼ੀਰਾ ਸ਼ਹਿਰ ਵਿੱਚ ਛੱਡ ਜਾਂਦੇ ਹਨ, ਜਿਸ ਕਾਰਨ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ’ਤੇ ਸੈਂਕੜਿਆਂ ਲਾਵਾਰਸ ਪਸ਼ੂ ਘੁੰਮਦੇ ਰਹਿੰਦੇ ਹਨ ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

Advertisement

ਇਸ ਗੰਭੀਰ ਮਸਲੇ ਨੂੰ ਲੈ ਕੇ ਮੋਤੀ ਬਾਗ ਜ਼ੀਰਾ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਸਮਾਜ ਸੇਵੀ ਮਾਸਟਰ ਗੁਰਪ੍ਰੀਤ ਸਿੰਘ ਜੱਜ, ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨੀਂ ਹੀ ਲਗਪਗ 70 ਲਾਵਾਰਸ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਜਾਣ-ਬੁੱਝ ਕੇ ਪਸ਼ੂਆਂ ਨੂੰ ਸ਼ਹਿਰ ਵਿੱਚ ਛੱਡਦਾ ਮਿਲਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਉਸ ਦਾ ਵਾਹਨ ਵੀ ਜ਼ਬਤ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਪਸ਼ੂਆਂ ਕਾਰਨ ਰੋਜ਼ਾਨਾ ਸੜਕ ਹਾਦਬੇ ਵਾਪਰ ਰਹੇ ਹਨ।

ਇਸ ਮੌਕੇ ਐਡਵੋਕੇਟ ਤਰੁਣ ਝੱਟਾ, ਪ੍ਰਧਾਨ ਪ੍ਰਿੰਸ ਘੁਰਕੀ, ਚਰਨਪ੍ਰੀਤ ਸਿੰਘ ਸੋਨੂ, ਸਮਾਜ ਸੇਵੀ ਅਸ਼ੋਕ ਕਥੂਰੀਆ, ਨਛੱਤਰ ਸਿੰਘ ਠੇਕੇਦਾਰ, ਹਰਪਾਲ ਸਿੰਘ ਪੰਡੋਰੀ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ ਆਦਿ ਨੇ ਸਹਿਮਤੀ ਜਤਾਈ ਕਿ ਜੇ ਸ਼ਹਿਰ ਦੀ ਸੁਰੱਖਿਆ ਅਤੇ ਲੋਕਾਂ ਦੀ ਜਾਨ ਬਚਾਉਣੀ ਹੈ ਤਾਂ ਪਸ਼ੂ ਛੱਡਣ ਵਾਲਿਆਂ ’ਤੇ ਸਖ਼ਤ ਕਾਰਵਾਈ ਲਾਜ਼ਮੀ ਹੈ।

ਲਾਵਾਰਸ ਪਸ਼ੂ ਕਾਰਨ ਵਾਪਰੇ ਹਾਦਸੇ ’ਚ ਇੱਕ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ-ਮਲੋਟ ਰੋਡ ’ਤੇ ਸਥਿਤ ਪਿੰਡ ਮਹਿਰਾਜ ਵਾਲਾ ਵਿਖੇ ਤੜਕਸਾਰ ਕਰੀਬ 4 ਵਜੇ ਵਾਪਰੇ ਹਾਦਸੇ ’ਚ ਕਾਰ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਿਕ ਰਣਦੀਪ ਸਿੰਘ ਵਾਸੀ ਹਨੂੰਮਾਨਗੜ੍ਹ ਮੁਕਤਸਰ-ਮਲੋਟ ਰੋਡ ਉਪਰ ਆਪਣੀ ਆਲਟੋ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਮਹਿਰਾਜਵਾਲਾ ਵਾਲਾ ਦੇ ਨਜ਼ਦੀਕ ਪੁੱਜਾ ਤਾਂ ਅਚਾਨਕ ਕਾਰ ਲਾਵਾਰਸ ਪਸ਼ੂ ਨਾਲ ਟਕਰਾਅ ਗਈ।

 

Advertisement