ਕਾਂਗਰਸ ਨੂੰ ਸਿਆਸੀ ਬਦਲ ਵਜੋਂ ਦੇਖ ਰਹੇ ਨੇ ਲੋਕ: ਗਰਗ
ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਲਗਾਤਾਰ ਦੂਸਰੀ ਦਫ਼ਾ ਪ੍ਰਧਾਨ ਬਣੇ ਐਡਵੋਕੇਟ ਰਾਜਨ ਗਰਗ ਅੱਜ ਇੱਥੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਸ੍ਰੀ ਗਰਗ ਨੇ ਕਿਹਾ ਕਿ ਪਾਰਟੀ ਉਨ੍ਹਾਂ ਲਈ ਸਭ ਤੋਂ ਉਪਰ ਹੈ ਅਤੇ ਪਾਰਟੀ ਲਈ ਉਹ ਹਰ ਵਕਤ ਯਤਨਸ਼ੀਲ ਰਹਿਣਗੇ।
ਸੀਨੀਅਰ ਕਾਂਗਰਸੀ ਆਗੂਆਂ ਟਹਿਲ ਸਿੰਘ ਸੰਧੂ, ਬੀਬਾ ਅੰਮ੍ਰਿਤ ਗਿੱਲ, ਬਲਰਾਜ ਸਿੰਘ ਪੱਕਾ, ਦਰਸ਼ਨ ਸਿੰਘ ਜੀਦਾ, ਅਸ਼ੋਕ ਕੁਮਾਰ, ਅਰੁਣ ਵਧਾਵਨ, ਬਲਵੰਤ ਰਾਏ ਨਾਥ, ਬਲਜਿੰਦਰ ਠੇਕੇਦਾਰ, ਰੁਪਿੰਦਰ ਬਿੰਦਰਾ, ਮਾਧਵ ਸ਼ਰਮਾ, ਹਰਵਿੰਦਰ ਲੱਡੂ, ਕਿਰਨਜੀਤ ਗਹਿਰੀ, ਸਿਮਰਤ ਕੌਰ ਧਾਲੀਵਾਲ, ਰਮੇਸ਼ ਰਾਣੀ ਆਦਿ ਦੀ ਮੌਜੂਦਗੀ ਵਿੱਚ ਰਾਜਨ ਗਰਗ ਨੇ ਧਾਰਮਿਕ ਸਥਾਨਾਂ ’ਤੇ ਸਿਜਦਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨ ਗਰਗ ਨੇ ਮਲਿਕਾਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ, ਵਿਸ਼ਵਾਸ ਦਿਵਾਇਆ ਕਿ ਬੂਥ ਪੱਧਰ ’ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਦੀ ਤਰ੍ਹਾਂ ਯਤਨ ਜਾਰੀ ਰਹਿਣਗੇ ਅਤੇ ਆਉਂਦੇ ਦਿਨਾਂ ਵਿੱਚ ਸ਼ਹਿਰ ਦੇ 50 ਵਾਰਡਾਂ ਦੇ ਪ੍ਰਧਾਨ ਥਾਪੇ ਜਾਣਗੇ, ਤਾਂ ਜੋ ਨਗਰ ਨਿਗਮ ਚੋਣਾਂ ਲਈ ਵੀ ਪੂਰੀਆਂ ਤਿਆਰੀਆਂ ਕਰਕੇ ਕਾਂਗਰਸ ਦਾ ਮੇਅਰ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਲੋਕ ਜਿੱਥੇ ਮੋਦੀ ਸਰਕਾਰ ਤੋਂ ਲੋਕ ਨਾਰਾਜ਼ ਹਨ, ਉਥੇ ਹੀ ਮਾਨ ਸਰਕਾਰ ਤੋਂ ਵੀ ਨਾਰਾਜ਼ ਹਨ ਅਤੇ ਕਾਂਗਰਸ ਨੂੰ ਦੋਵਾਂ ਦੇ ਬਦਲ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਸਮੁੱਚੀ ਲੀਡਰਸ਼ਿਪ ਨਾਲ ਇੱਕਜੁੱਟ ਕਰਕੇ ਪਾਰਟੀ ਦੇ ਨਾਲ ਤੋਰਿਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਮਲਕੀਤ ਸਿੰਘ, ਸੁਖਦੇਵ ਸਿੰਘ ਸੁੱਖਾ ਸੋਨੂ, ਨੱਥੂ ਰਾਮ, ਪ੍ਰਕਾਸ਼ ਚੰਦ, ਬਲਤੇਜ ਸਿੰਘ, ਹਰਪਾਲ ਬਾਜਵਾ, ਸੁਰਜੀਤ ਸਿੰਘ ਮੋਖਾ, ਸੁਰਿੰਦਰਜੀਤ ਸਿੰਘ ਸਾਹਨੀ, ਦਪਿੰਦਰ ਮਿਸ਼ਰਾ, ਸਾਜਨ ਸ਼ਰਮਾ, ਰਾਮ ਪ੍ਰਕਾਸ਼, ਦੇਵ ਰਾਜ ਪੱਕਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ।
