ਖ਼ਜ਼ਾਨਾ ਦਫ਼ਤਰ ਵਿੱਚ ਪੈਨਸ਼ਨ ਸੇਵਾ ਮੇਲੇ ਲਾਇਆ
ਵਿੱਤ ਵਿਭਾਗ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਸ਼ਾਖਾ ਅਰਵਿੰਦ ਕੁਮਾਰ ਦੇ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲੇ ਦੇ ਦੂਸਰੇ ਪੜਾਅ ਤਹਿਤ ਅੱਜ ਜ਼ਿਲ੍ਹੇ ਦੇ ਖ਼ਜ਼ਾਨਾ ਦਫ਼ਤਰਾਂ ਵਿੱਚ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਫ਼ੈਮਿਲੀ ਪੈਨਸ਼ਨਰਾਂ ਨੇ ਪੱਜ ਕੇ ਵਾਈ ਸੀ ਅਤੇ ਲਾਈਫ਼ ਸਰਟੀਫ਼ਿਕੇਟ ਆਨਲਾਈਨ ਕਰਵਾਈ। ਜ਼ਿਲ੍ਹਾ ਖ਼ਜ਼ਾਨਾ ਅਫਸਰ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮੇਲਾ ਦੋ ਦਿਨ ਚੱਲੇਗਾ। ਇਸ ਮੇਲੇ ’ਚ ਬੈਂਕਾਂ ਦੇ ਮੁਲਾਜ਼ਮ ਅਤੇ ਪੈਨਸ਼ਨ ਸੇਵਾ ਪੋਰਟਲ ਇੰਚਾਰਜ ਮਨਜਿੰਦਰ ਸਿੰਘ, ਸ਼ੈਫ਼ੀ, ਪਰਦੀਪ ਸਿੰਘ, ਮੋਹਿਤ ਮਿੱਤਲ, ਰਜਨੀਸ਼ ਕੁਮਾਰ, ਵੀਰਵਿੰਦਰ ਕੌਰ ਅਤੇ ਉਪ ਖ਼ਜ਼ਾਨਾ ਦਫ਼ਤਰ ਤਪਾ ਵਿੱਚ ਖ਼ਜ਼ਾਨਾ ਅਫ਼ਸਰ ਅਨੀਸ਼ ਰਾਣੀ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਕਿਹਾ ਕਿ ਪੈਨਸ਼ਨ ਸੇਵਾ ਮੇਲੇ ਦਾ ਲਾਭ ਲੈਣ ਲਈ ਪੈਨਸ਼ਨਰ ਦਾ ਈ-ਕੇ ਵਾਈ ਸੀ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਵਿੱਚ ਆਉਣ ਵਾਲੇ ਸਾਰੇ ਪੈਨਸ਼ਨਰ ਆਪਣਾ ਅਸਲ ਪੀ ਪੀ ਓ, ਆਧਾਰ ਕਾਰਡ, ਬੈਂਕ ਖਾਤੇ ਦਾ ਵੇਰਵਾ ਅਤੇ ਮੋਬਾਈਲ ਨੰਬਰ ਜੋ ਆਧਾਰ ਕਾਰਡ/ਪੈਨ ਕਾਰਡ ਨਾਲ ਲਿੰਕ ਹੋਵੇ ਨਾਲ ਜ਼ਰੂਰ ਲਿਆਂਦਾ ਜਾਵੇ।
