ਸਰਕਾਰੀ ਹਸਪਤਾਲ ਦੇ ਬਾਹਰੋਂ ਮਰੀਜ਼ ਦਾ ਮੋਟਰਸਾਈਕਲ ਚੋਰੀ
ਸਰਕਾਰੀ ਹਸਪਤਾਲ ਤਪਾ ਵਿੱਚ ਦਵਾਈ ਲੈਣ ਆਏ ਇੱਕ ਮਰੀਜ਼ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਸੁੱਖੀ ਪੁੱਤਰ ਮੇਹਰ ਚੰਦ ਵਾਸੀ ਤਪਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 12 ਕੁ ਵਜੇ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤਪਾ ਵਿੱਚ ਦਵਾਈ ਦਿਵਾਉਣ...
Advertisement
ਸਰਕਾਰੀ ਹਸਪਤਾਲ ਤਪਾ ਵਿੱਚ ਦਵਾਈ ਲੈਣ ਆਏ ਇੱਕ ਮਰੀਜ਼ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਸੁੱਖੀ ਪੁੱਤਰ ਮੇਹਰ ਚੰਦ ਵਾਸੀ ਤਪਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 12 ਕੁ ਵਜੇ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤਪਾ ਵਿੱਚ ਦਵਾਈ ਦਿਵਾਉਣ ਲਈ ਲਈ ਆਇਆ ਸੀ ਤਾਂ ਉਸ ਨੇ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਖੜ੍ਹਾ ਕਰਕੇ ਲਾਕ ਲਗਾ ਦਿੱਤਾ ਅਤੇ ਦਵਾਈ ਲੈਣ ਲਈ ਹਸਪਤਾਲ ਅੰਦਰ ਚਲਾ ਗਿਆ। ਜਦੋਂ ਉਹ ਦਵਾਈ ਲੈ ਕੇ ਹਸਪਤਾਲ ਤੋਂ ਬਾਹਰ ਆਏ ਤਾਂ ਉਕਤ ਜਗ੍ਹਾ ਤੋਂ ਉਸਦਾ ਮੋਟਰਸਾਈਕਲ ਗਾਇਬ ਸੀ। ਉਸ ਨੇ ਇਧਰ ਉਧਰ ਕਾਫ਼ੀ ਭਾਲ ਕੀਤੀ, ਪ੍ਰੰਤੂ ਉਸ ਦਾ ਮੋਟਰਸਾਈਕਲ ਨਹੀਂ ਮਿਲਿਆ ਜਿਸ ਤੋਂ ਬਾਅਦ ਉਸਨੇ ਇਸ ਘਟਨਾ ਸਬੰਧੀ ਤਪਾ ਪੁਲੀਸ ਨੂੰ ਸੂਚਨਾ ਦਿੱਤੀ।
Advertisement
Advertisement