ਪਾਰਟੀ ਵਰਕਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ: ਮਨਪ੍ਰੀਤ
ਭਾਜਪਾ ਆਗੂ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ
Advertisement
ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹਲਕਾ ਗਿੱਦੜਬਾਹਾ ਦੇ ਪਿੰਡਾਂ ਦੋਦਾ, ਬੁੱਟਰ ਸ਼ਰੀਹ, ਗੂੜ੍ਹੀ ਸੰਘਰ, ਹਰੀਕੇ ਕਲਾਂ ਅਤੇ ਗਿੱਦੜਬਾਹਾ ਸ਼ਹਿਰ ਦਾ ਦੌਰਾ ਕੀਤਾ ਅਤੇ ਹਲਕੇ ਦੇ ਪਿੰਡਾਂ ਵਿੱਚ ਬੀਤੇ ਦਿਨੀਂ ਹੋਈਆਂ ਬੇਵਕਤੀ ਮੌਤਾਂ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਪਾਰਟੀ ਵਰਕਰਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੌ ਹੜ੍ਹ ਦਾ ਸੰਤਾਪ ਭੋਗ ਰਹੇ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਗੁਰੂਸਰ, ਬਾਬੂ ਸਿੰਘ ਸਾਬਕਾ ਸਰਪੰਚ, ਰੁਪਿੰਦਰ ਸਮਾਘ, ਗੁਰਮੀਤ ਸਿੰਘ ਦੋਦਾ, ਗੁਰਚਰਨ ਸਿੰਘ ਦੋਦਾ, ਕੁਲਤਾਰ ਸਿੰਘ ਬੁੱਟਰ ਸ਼ਰੀਹ , ਨਿਹਾਲ ਸਿੰਘ ਆਸਾ ਬੁੱਟਰ, ਸਰਫ਼ਰਾਜ਼ ਸਿੰਘ ਗਿੱਲ, ਓਮ ਪ੍ਰਕਾਸ਼ ਬਾਂਕਾ ਆਦਿ ਹਾਜ਼ਰ ਸਨ।
Advertisement
Advertisement