ਪਰਮਜੀਤ ਸਿੰਘ ਕੋਟ ਫੱਤਾ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤਯਾਬੀ ਲਈ ਕੀਤੀ ਅਰਦਾਸ
Advertisement
‘ਆਪ’ ਦੇ ਸਟੇਟ ਸੈਕਟਰੀ ਇੰਚਾਰਜ ਅਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਕੋਟ ਫੱਤਾ ਅੱਜ ਜ਼ਿਲ੍ਹਾ ਆਗੂਆਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਮਸਤਕ ਹੋਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤਯਾਬੀ ਲਈ ਅਰਦਾਸ ਕੀਤੀ।
ਇਸ ਮਗਰੋਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਦੇ ਵਲੰਟੀਅਰ ਸੱਤਾ ਦਾ ਜੋ ਸੁੱਖ ਮਾਣ ਰਹੇ ਹਨ, ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਬਦੌਲਤ ਹੈ।
Advertisement
ਉਨ੍ਹਾਂ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਮੁੱਖ ਮੰਤਰੀ ਜਲਦੀ ਸਿਹਤਯਾਬ ਹੋ ਕੇ ਫਿਰ ਲੋਕ ਸੇਵਾ ਵਿੱਚ ਸਮਰਪਿਤ ਹੋਣਗੇ।
ਇਸ ਮੌਕੇ ਉਨ੍ਹਾਂ ਨਾਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਮੌੜ,ਹਲਕਾ ਪ੍ਰਧਾਨ ਤਲਵੰਡੀ ਸਾਬੋ ਮਨਪ੍ਰੀਤ ਸਿੰਘ ਸਰਪੰਚ ਨਸੀਬਪੁਰਾ,ਨਛੱਤਰ ਸਿੰਘ ਮਾਨਸ਼ਾਹੀਆ ਆਦਿ ਕਿਸਾਨ ਵਿੰਗ ਦੇ ਆਗੂ ਸ਼ਾਮਲ ਸਨ।
Advertisement