ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਰੱਦ ਹੋਣ ’ਤੇ ਕਾਂਗਰਸੀਆਂ ਵੱਲੋਂ ਐੱਸਡੀਐੱਮ ਦੇ ਘਰ ਮੂਹਰੇ ਧਰਨਾ
ਰਜਿੰਦਰ ਕੁਮਾਰ ਬੱਲੂਆਣਾ, 6 ਸਤੰਬਰ ਅਬੋਹਰ ਸਬ ਡਿਵੀਜ਼ਨ ਹੇਠ ਪੈਂਦੇ ਬੱਲੂਆਣਾ ਅਤੇ ਅਤੇ ਅਬੋਹਰ ਦੇ ਕਈ ਪਿੰਡਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਤੇ ਗੁੱਸੇ ਵਿੱਚ ਆਏ ਕਾਂਗਰਸੀਆਂ ਨੇ ਅੱਜ ਐੱਸਡੀਐੱਮ ਅਬੋਹਰ ਦੇ ਘਰ ਅੱਗੇ ਧਰਨਾ ਲਾ ਕੇ ਰੋਸ ਪ੍ਰਗਟਾਵਾ ਕੀਤਾ। ਇਸ...
Advertisement
ਰਜਿੰਦਰ ਕੁਮਾਰ
ਬੱਲੂਆਣਾ, 6 ਸਤੰਬਰ
Advertisement
ਅਬੋਹਰ ਸਬ ਡਿਵੀਜ਼ਨ ਹੇਠ ਪੈਂਦੇ ਬੱਲੂਆਣਾ ਅਤੇ ਅਤੇ ਅਬੋਹਰ ਦੇ ਕਈ ਪਿੰਡਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਤੇ ਗੁੱਸੇ ਵਿੱਚ ਆਏ ਕਾਂਗਰਸੀਆਂ ਨੇ ਅੱਜ ਐੱਸਡੀਐੱਮ ਅਬੋਹਰ ਦੇ ਘਰ ਅੱਗੇ ਧਰਨਾ ਲਾ ਕੇ ਰੋਸ ਪ੍ਰਗਟਾਵਾ ਕੀਤਾ। ਇਸ ਧਰਨੇ ਵਿੱਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਉਚੇਚੇ ਤੌਰ ਤੇ ਪੁੱਜੇ ਅਤੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਇੱਕ ਤੇ ਲੀਡਰਸ਼ਿਪ ਵੱਲੋਂ ਅਫਸਰਸ਼ਾਹੀ ’ਤੇ ਕਥਿਤ ਦਬਾਅ ਬਣਾ ਕੇ ਕਾਂਗਰਸੀ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਵੱਡੇ ਪੱਧਰ ਤੇ ਰੱਦ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।
Advertisement