ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਚਾਇਤੀ ਚੋਣਾਂ: ਬਲਾਕ ਘੱਲ ਖ਼ੁਰਦ ’ਚ 4 ਸਰਪੰਚਾਂ ਤੇ 57 ਪੰਚਾਂ ਦੀ ਹੋਵੇਗੀ ਚੋਣ

ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ
Advertisement

ਨਿੱਜੀ ਪੱਤਰ ਪ੍ਰੇਰਕ

ਤਲਵੰਡੀ ਭਾਈ, 13 ਜੁਲਾਈ

Advertisement

ਬੀਤੇ ਵਰ੍ਹੇ ਪੰਚਾਇਤੀ ਚੋਣਾਂ ਵੇਲੇ ਪੰਚਾਂ-ਸਰਪੰਚਾਂ ਤੋਂ ਸੱਖਣੀਆਂ ਰਹਿ ਗਈਆਂ ਪੰਚਾਇਤਾਂ ਲਈ 27 ਜੁਲਾਈ ਨੂੰ ਸੂਬੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਸਮੇਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖ਼ੁਰਦ 4 ਪਿੰਡਾਂ ਦੇ ਸਰਪੰਚਾਂ ਤੇ 30 ਪਿੰਡਾਂ ਦੇ 57 ਪੰਚਾਂ ਦੀ ਵੀ ਚੋਣ ਹੋਵੇਗੀ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਘੱਲ ਖ਼ੁਰਦ ਵੱਲੋਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੋਣਾਂ ਲਈ 14 ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਦਾਖਲ ਹੋਣਗੀਆਂ। 18 ਨੂੰ ਪੜਤਾਲ, 19 ਨੂੰ ਵਾਪਸੀ ਤੇ 27 ਜੁਲਾਈ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੋਲਿੰਗ ਉਪਰੰਤ ਉਸੇ ਦਿਨ ਪੋਲਿੰਗ ਸਟੇਸ਼ਨ ’ਤੇ ਹੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਪਿੰਡ ਸੱਪਾਂ ਵਾਲੀ ਦੀ ਵੋਟਰ ਸੂਚੀ ਗ਼ਲਤ ਹੋਣ ਕਰਕੇ ਜਦ ਕਿ ਖਜੂਰਾਂ ਵਾਲੀ, ਹਰੀ ਪੁਰਾ ਤੇ ਚੰਗਾਲੀ ਕਦੀਮ ਲਈ ਨਾਮਜ਼ਦਗੀਆਂ ਦਾਖ਼ਲ ਨਾ ਹੋਣ ਕਾਰਨ ਸਰਪੰਚਾਂ ਦੀ ਚੋਣ ਨਹੀਂ ਹੋ ਸਕੀ ਸੀ। ਇਸੇ ਤਰ੍ਹਾਂ ਪੰਚਾਂ ਲਈ ਵੀ ਨਾਮਜ਼ਦਗੀਆਂ ਦਾਖਲ ਨਾ ਹੋਣ ਜਾਂ ਰੱਦ ਹੋਣ ਕਾਰਨ ਚੋਣਾਂ ਨਹੀਂ ਹੋ ਸਕੀਆਂ ਸਨ। ਪਿੰਡਾਂ ’ਚ ਲੋਕਾਂ ਨੇ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।

Advertisement