ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਚਾਇਤੀ ਉਪ ਚੋਣਾਂ: ਪਹਿਲੇ ਦਿਨ ਕਿਸੇ ਨੇ ਦਾਖਲ ਨਹੀਂ ਕੀਤੀ ਨਾਮਜ਼ਦਗੀ

ਜ਼ਿਲ੍ਹੇ ਚ 46 ਵਾਰਡਾਂ ਲਈ ਹੋਵੇਗੀ ਉਪ ਚੋਣ
Advertisement

 

ਮਨੋਜ ਸ਼ਰਮਾ

Advertisement

ਬਠਿੰਡਾ, 14 ਜੁਲਾਈ

ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ (14 ਜੁਲਾਈ ਨੂੰ) ਕਿਸੇ ਵੀ ਉਮੀਦਵਾਰ ਵੱਲੋਂ ਕੋਈ ਵੀ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪ ਚੋਣਾਂ ਲਈ 17 ਜੁਲਾਈ ਤੱਕ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਜਮ੍ਹਾਂ ਕਰਵਾਏ ਨਾਮਜ਼ਦਗੀ ਪੱਤਰਾਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ, 19 ਜੁਲਾਈ ਨੂੰ ਜਮ੍ਹਾਂ ਕਰਵਾਏ ਹੋਏ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਅਤੇ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੰਚਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 46 ਵਾਰਡਾਂ ਲਈ ਪੰਚ ਉਮੀਦਵਾਰਾਂ ਲਈ ਵੋਟਿੰਗ ਹੋਵੇਗੀ। ਬਠਿੰਡਾ ਬਲਾਕ ਦੇ ਪਿੰਡ ਬਸਤੀ ਬਾਜ਼ੀਗਰ ਦੇ ਵਾਰਡ ਨੰਬਰ 2, 3, 4, ਦਿਉਣ ਦੇ ਵਾਰਡ ਨੰਬਰ 2, ਦਿਉਣ ਖੁਰਦ ਦੇ ਵਾਰਡ ਨੰਬਰ 3, ਪਿੰਡ ਮੀਆਂ ਦੇ ਵਾਰਡ ਨੰਬਰ 2, ਤਲਾਬ ਨਹਿਰ ਬਸਤੀ ਦੇ ਵਾਰਡ ਨੰਬਰ 9 ਅਤੇ ਵਿਰਕ ਕਲਾਂ ਦੇ ਵਾਰਡ ਨੰਬਰ 1, ਬਲਾਕ ਭਗਤਾ ਭਾਈਕਾ ਦੇ ਪਿੰਡ ਬੁਰਜ ਥਰੋੜ੍ਹ ਦੇ ਵਾਰਡ ਨੰਬਰ 3, ਹਮੀਰਗੜ੍ਹ ਦੇ ਵਾਰਡ ਨੰਬਰ 2,3 ਅਤੇ ਨਿਓਰ ਦੇ ਵਾਰਡ ਨੰਬਰ 2 ਲਈ ਉਪ ਚੋਣ ਹੋਵੇਗੀ।

Advertisement
Show comments