ਸਿਰਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਢਿੱਲਾ
ਖਰੀਦ ਏਜੰਸੀਆਂ ਨੇ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਮੰਡੀਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ’ਤੇ 401,317 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। ਕੁੱਲ ਆਮਦ ਵਿੱਚੋਂ ਖੁਰਾਕ ਅਤੇ ਸਪਲਾਈ ਵਿਭਾਗ ਨੇ 1,82,402 ਮੀਟ੍ਰਿਕ ਟਨ, ਹੈਫੇਡ ਨੇ 1,71,663 ਮੀਟ੍ਰਿਕ ਟਨ ਅਤੇ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 47,252 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਮੰਡੀਆਂ ’ਚ ਝੋਨੇ ਦਾ ਅੰਬਾਰ ਲੱਗਿਆ ਹੋਇਆਂ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ 3,46,726 ਮੀਟ੍ਰਿਕ ਟਨ ਝੋਨਾ ਚੁੱਕਿਆ ਜਾ ਚੁੱਕਾ ਹੈ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੜਾਗੂੜਾ ਮੰਡੀ ਵਿੱਚ 9312 ਮੀਟ੍ਰਿਕ ਟਨ, ਡੱਬਵਾਲੀ ਮੰਡੀ ਵਿੱਚ 50951 ਮੀਟ੍ਰਿਕ ਟਨ, ਕਾਲਾਂਵਾਲੀ ਮੰਡੀ ਵਿੱਚ 98293 ਮੀਟ੍ਰਿਕ ਟਨ, ਫੱਗੂ ਮੰਡੀ ਵਿੱਚ 12845 ਮੀਟ੍ਰਿਕ ਟਨ, ਰਾਣੀਆਂ ਮੰਡੀ ਵਿੱਚ 17517 ਮੀਟ੍ਰਿਕ ਟਨ, ਰੋੜੀ ਵਿੱਚ 16862 ਮੀਟ੍ਰਿਕ ਟਨ, ਸਿਰਸਾ ਮੰਡੀ ਵਿੱਚ 40908 ਮੀਟ੍ਰਿਕ ਟਨ, ਸੂਰਤੀਆ ਮੰਡੀ ਵਿੱਚ 9833 ਮੀਟ੍ਰਿਕ ਟਨ, ਥਿਰਾਜ ਮੰਡੀ ਵਿੱਚ 10826 ਮੀਟ੍ਰਿਕ ਟਨ, ਓਢਾਂ ਮੰਡੀ ਵਿੱਚ 18039 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਝੋਨੇ ਦੀ ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਮੰਡੀਆਂ ਵਿੱਚ ਝੋਨਾ ਰੱਖਣ ਦੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
