ਤਾਜੋਕੇ ’ਚ ਮੀਂਹ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ
ਤੂੜੀ ਤੇ ਆਚਾਰ ਵੀ ਖ਼ਰਾਬ; ਮੁਆਵਜ਼ੇ ਦੀ ਮੰਗ
Advertisement
ਪਿੰਡ ਤਾਜੋਕੇ ਵਿੱਚ ਮੀਂਹ ਦੇ ਪਾਣੀ ਕਾਰਨ ਇੱਕ ਕਿਸਾਨ ਦੀ ਝੋਨੇ ਦੀ ਫਸਲ, ਤੂੜੀ ਅਤੇ ਆਚਾਰ ਖ਼ਰਾਬ ਹੋ ਗਿਆ। ਪੀੜਤ ਕਿਸਾਨ ਹਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਉਹ ਆਪਣੀ ਦੋ ਏਕੜ ਜ਼ਮੀਨ ’ਚ ਖੇਤੀ ਕਰਦਾ ਹੈ। ਪਿਛਲੇ ਦਿਨਾਂ ਦੌਰਾਨ ਹੋਏ ਮੀਂਹ ਕਾਰਨ ਉਨਾਂ ਦੇ ਪਿੰਡ ਬੱਲੋਕੇ ਰੋਡ ’ਤੇ ਖੇਤ ਪਾਣੀ ਨਾਲ ਇਸ ਕਦਰ ਭਰ ਗਏ ਕਿ ਉਸ ਦੀ ਦੀ ਦੋ ਏਕੜ ਝੋਨੇ ਦੀ ਫ਼ਸਲ ਦੇ ਨਾਲ-ਨਾਲ ਤੂੜੀ ਅਤੇ ਮੱਕੀ ਦਾ ਅਚਾਰ ਵੀ ਖ਼ਰਾਬ ਹੋ ਗਏ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਖ਼ਰਾਬੇ ਅਤੇ ਨੁਕਸਾਨ ਦਾ ਉਸਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਐੱਸਡੀਐੱਮ ਤਪਾ ਆਯੂਸ਼ ਗੋਇਲ ਨੇ ਕਿਹਾ ਕਿ ਮੀਂਹ ਨਾਲ ਹੋਏ ਨੁਕਸਾਨ ਸਬੰਧੀ ਪ੍ਰਸ਼ਾਸਨ ਵਲੋਂ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਜਲਦ ਪ੍ਰਭਾਵਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
Advertisement
Advertisement