ਸ਼ਹਿਣਾ ਦੇ 14 ਖਰੀਦ ਕੇਂਦਰਾਂ ਵਿੱਚ ਝੋਨੇ ਦੀ ਆਮਦ ਵਿੱਚ ਤੇਜ਼ੀ
ਬਲਾਕ ਸ਼ਹਿਣਾ ਦੇ 14 ਖਰੀਦ ਕੇਂਦਰਾਂ ਵਿੱਚ ਝੋਨੇ ਦੀ ਆਮ ਤੇਜ਼ ਹੋ ਗਈ ਹੈ। ਖਰੀਦ ਕੇਂਦਰ ਸ਼ਹਿਣਾ ਵਿੱਚ ਪਨਗਰੇਨ ਅਤੇ ਮਾਰਕਫੈੱਡ ਨੇ ਪੰਜ ਹਜ਼ਾਰ ਗੱਟੇ ਤੋਂ ਉੱਪਰ ਝੋਨੇ ਦੀ ਖਰੀਦ ਕਰ ਲਈ ਹੈ। ਖਰੀਦ ਕੇਂਦਰ ਵਿੱਚ ਸੁੱਕਾ ਝੋਨਾ ਲਿਆਉਣ ਵਾਲਿਆਂ...
Advertisement
ਬਲਾਕ ਸ਼ਹਿਣਾ ਦੇ 14 ਖਰੀਦ ਕੇਂਦਰਾਂ ਵਿੱਚ ਝੋਨੇ ਦੀ ਆਮ ਤੇਜ਼ ਹੋ ਗਈ ਹੈ। ਖਰੀਦ ਕੇਂਦਰ ਸ਼ਹਿਣਾ ਵਿੱਚ ਪਨਗਰੇਨ ਅਤੇ ਮਾਰਕਫੈੱਡ ਨੇ ਪੰਜ ਹਜ਼ਾਰ ਗੱਟੇ ਤੋਂ ਉੱਪਰ ਝੋਨੇ ਦੀ ਖਰੀਦ ਕਰ ਲਈ ਹੈ। ਖਰੀਦ ਕੇਂਦਰ ਵਿੱਚ ਸੁੱਕਾ ਝੋਨਾ ਲਿਆਉਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ। ਗਿੱਲਾ ਝੋਨਾ ਲਿਆਉਣ ਵਾਲਿਆਂ ਨੂੰ ਵੱਧ ਨਮੀ ਕਾਰਨ ਕੁਝ ਦਿਨ ਉਡੀਕ ਕਰਨੀ ਪੈਂਦੀ ਹੈ।ਖਰੀਦ ਕੇਂਦਰ ਬੁਰਜ ਫਤਿਹਗੜ੍ਹ ਵਿੱਚ ਮਾਰਕਫੈੱਡ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ 500 ਗੱਟੇ ਦੇ ਕਰੀਬ ਖਰੀਦ ਕਰ ਲਈ ਹੈ। ਖਰੀਦ ਕੇਂਦਰ ਵਿਧਾਤੇ, ਚੂੰਘਾਂ, ਪੱਖੋਕੇ, ਬਖਤਗੜ੍ਹ, ਭਗਤਪੁਰਾ, ਸੰਧੂ ਕਲਾ ਵਿੱਚ ਦੀ ਖਰੀਦ ਸ਼ੁਰੂ ਹੋ ਗਈ ਹੈ। ਦੀਵਾਲੀ ਲੰਘਣ ਸਾਰ ਹੀ ਝੋਨਾ ਤੇਜ਼ੀ ਨਾਲ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਖਰੀਦ ਕੇਂਦਰ ਸ਼ਹਿਣਾ ਵਿੱਚੋਂ ਲਿਫਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਹਾਲੇ ਕੰਮ ਢਿੱਲਾ ਚੱਲ ਰਿਹਾ ਹੈ ਅਤੇ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ। ਖਰੀਦ ਕੇਂਦਰਾਂ ਵਿੱਚ ਕਿਸੇ ਕਿਸਾਨ ਯੂਨੀਅਨ ਆਗੂ, ਕਿਸੇ ਉੱਚ ਅਧਿਕਾਰੀ ਜਾਂ ਰਾਜਸੀ ਆਗੂ ਨੇ ਜਾਇਜਾ ਲੈਣ ਲਈ ਹਾਲੇ ਤੱਕ ਕੋਈ ਵੀ ਗੇੜਾ ਨਹੀਂ ਮਾਰਿਆ ਹੈ।
Advertisement
Advertisement
